ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦੁਆਰਾ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਵੀਡੀਓ ਅੱਜਕੱਲ੍ਹ ਚਰਚਾ ਵਿੱਚ ਹੈ। ਵੀਡੀਓ ਦੇਖ ਕੇ ਕ੍ਰਿਕੇਟ ਪ੍ਰੇਮੀ ਸੋਚ ਰਹੇ ਹਨ ਕਿ ਸਾਡੇ ਖਿਡਾਰੀ ਇਹ ਕੀ ਕਰ ਰਹੇ ਹਨ? ਇਸ ਵੀਡੀਓ ਵਿੱਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ ਅਤੇ ਯੁਜਵੇੰਦਰ ਚਾਹਲ ਮੌਜੂਦ ਹਨ।
ਵੀਡੀਓ ਵਿੱਚ ਈਸ਼ਾਨ ਕਿਸ਼ਨ ਨੂੰ ਸ਼ੁਭਮਨ ਗਿੱਲ ਨਾਲ ਨ ਰਾ ਜ ਹੁੰਦੇ ਅਤੇ ਫੇਰ ਸ਼ੁਭਮਨ ਦੇ ਥ -ਪ -ੜ ਲਾਉੰਦੇ ਦੇਖਿਆ ਜਾ ਸਕਦਾ ਹੈ ਪਰ ਇਸ ਵੀਡੀਓ ਪਿੱਛੇ ਸਚਾਈ ਕੁਝ ਹੋਰ ਹੈ। ਅਸਲ ਵਿੱਚ ਤਿੰਨੇ ਖਿਡਾਰੀ ਦੋਸਤ ਇੱਕ ਰਿਐਲਟੀ ਸ਼ੋਅ ਦੇ ਦ੍ਰਿਸ਼ ਨੂੰ ਰੀਕ੍ਰੀਏਟ ਕਰ ਰਹੇ ਹਨ।
ਇਸ ਵੀਡੀਓ ਵਿੱਚ ਯੁਜਵੇੰਦਰ ਚਾਹਲ ਅਤੇ ਈਸ਼ਾਨ ਕਿਸ਼ਨ ਜੱਜ ਬਣੇ ਹੋਏ ਹਨ, ਜਦਕਿ ਸ਼ੁਭਮਨ ਗਿੱਲ ਇੱਕ ਪ੍ਰਤੀਯੋਗੀ ਦੇ ਰੋਲ ਵਿੱਚ ਹਨ। ਜੱਜ ਈਸ਼ਾਨ ਪ੍ਰਤੀਯੋਗੀ ਸ਼ੁਭਮਨ ਗਿੱਲ ਤੇ ਖ ਫਾ ਹੋ ਜਾਂਦੇ ਹਨ।
ਪਹਿਲਾਂ ਤਾਂ ਉਨ੍ਹਾਂ ਨੇ ਸ਼ੁਭਮਨ ਗਿੱਲ ਨੂੰ ਥ- ਪ- ੜ ਲਾਉਣ ਲਈ ਕਿਹਾ ਅਤੇ ਫਿਰ ਆਪ ਗਿੱਲ ਦੇ ਥ ਪ ੜ ਜੜ ਦਿੱਤਾ। ਵੀਡੀਓ ਦੀ ਸਚਾਈ ਜਾਣ ਕੇ ਸੋਸ਼ਲ ਮੀਡੀਆ ਯੂਜ਼ਰ ਵੀ ਖੁਸ਼ ਹੁੰਦੇ ਹਨ। ਪਹਿਲਾਂ ਕਮੇਡੀ ਕਲਾਕਾਰ ਭਾਰਤੀ, ਉਨ੍ਹਾਂ ਦੇ ਪਤੀ ਅਤੇ ਇੱਕ ਹੋਰ ਸ਼ਖਸ਼ ਦੀ ਵੀ ਇੱਕ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਸੀ।
ਜਿਸ ਵਿੱਚ ਭਾਰਤੀ ਦੇ ਪਤੀ ਭਾਰਤੀ ਤੇ ਹੱਥ ਚੁੱਕਦੇ ਨਜ਼ਰ ਆਏ ਸਨ। ਹਾਲ ਹੀ ਵਿੱਚ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਭਾਰਤੀ ਕ੍ਰਿਕੇਟ ਪ੍ਰੇਮੀ ਬੜੇ ਖੁਸ਼ ਹਨ। ਭਾਰਤ ਨੇ ਨਿਉਜ਼ੀਲੈੰਡ ਨੂੰ 2-1 ਨਾਲ ਹਰਾ ਦਿੱਤਾ ਹੈ। ਸ਼ੁਭਮਨ ਨੇ 126 ਦੌੜਾਂ ਦਾ ਯੋਗਦਾਨ ਪਾਇਆ।
ਜਿਸ ਕਰਕੇ ਹਰ ਪਾਸੇ ਸ਼ੁਭਮਨ ਗਿੱਲ ਦੀ ਪ੍ਰਸੰਸਾ ਹੋਣ ਲੱਗੀ। ਹੁਣ 9 ਫਰਵਰੀ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ। ਹੁਣ ਤੋਂ ਹੀ ਸਭ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਤੇ ਲੱਗੀਆਂ ਹੋਈਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ
View this post on Instagram