ਕਨੇਡਾ ਚ ਡਾਲਰ ਕਮਾਉਂਦਾ ਚੋਥੀ ਮੰਜ਼ਿਲ ਤੋਂ ਹੇਠਾਂ ਡਿੱਗਿਆ ਪੰਜਾਬੀ ਮੁੰਡਾ, ਹੋਈ ਮੌਤ

ਸਮਝ ਨਹੀਂ ਆ ਰਹੀ ਪੰਜਾਬੀ ਨੌਜਵਾਨਾਂ ਨਾਲ ਵਿਦੇਸ਼ੀ ਧਰਤੀ ਤੇ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਿਹਾ? ਘਟਨਾਵਾਂ ਦੀ ਇਹ ਸੂਚੀ ਲੰਬੀ ਹੀ ਹੁੰਦੀ ਜਾ ਰਹੀ ਹੈ।

ਇਨ੍ਹਾਂ ਘਟਨਾਵਾਂ ਦੀ ਲੜੀ ਵਿੱਚ ਉਸ ਸਮੇਂ ਇੱਕ ਘਟਨਾ ਹੋਰ ਜੁੜ ਗਈ ਜਦੋਂ ਪਤਾ ਲੱਗਾ ਕਿ ਤਰਨਤਾਰਨ ਦੇ ਪਿੰਡ ਘਰਿਆਲੀ ਦੇ ਨੌਜਵਾਨ ਜਗਦੀਪ ਸਿੰਘ ਦੀ ਕੈਨੇਡਾ ਵਿੱਚ ਹੀ ਜਾਨ ਚਲੀ ਗਈ ਹੈ।

ਜਗਦੀਪ ਸਿੰਘ ਕੰਮ ਕਰਦੇ ਸਮੇਂ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਡਿੱਗ ਪਿਆ। ਜੋ ਉਸ ਦੀ ਜਾਨ ਜਾਣ ਦਾ ਕਾਰਨ ਬਣਿਆ। ਜਗਦੀਪ ਸਿੰਘ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਪਤਨੀ ਵੀ ਉਸ ਦੇ ਨਾਲ ਕੈਨੇਡਾ ਹੀ ਰਹਿੰਦੀ ਹੈ।

ਜਦਕਿ ਇਨ੍ਹਾਂ ਦਾ ਇੱਕ ਛੋਟਾ ਜਿਹਾ ਪੁੱਤਰ ਪੰਜਾਬ ਵਿੱਚ ਹੈ। ਮਿਰਤਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਪਤਨੀ ਵੀ ਇਕੱਲੀ ਭੈਣ ਹੈ।

ਜਿਸ ਕਰਕੇ ਮਿਰਤਕ ਦੇ ਮਾਤਾ ਪਿਤਾ ਅਤੇ ਸਹੁਰੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਨ੍ਹਾ ਨੂੰ ਕੈਨੇਡਾ ਦਾ ਵੀਜ਼ਾ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਉੱਥੇ ਜਾ ਕੇ ਜਗਦੀਪ ਸਿੰਘ ਦਾ ਆਪਣੇ ਹੱਥੀਂ ਅੰਤਮ ਸਸਕਾਰ ਕਰ ਸਕਣ।

ਜਗਦੀਪ ਸਿੰਘ ਦੀ ਜਾਨ ਜਾਣ ਕਾਰਨ ਦੋਵੇਂ ਪਰਿਵਾਰਾਂ ਨੂੰ ਵੱਡਾ ਧੱਕਾ ਲੱਗਾ ਹੈ। ਅਜਿਹਾ ਹੀ ਬਟਾਲਾ ਨੇੜਲੇ ਪਿੰਡ ਨਾਨੋਵਾਲ ਖੁਰਦ ਤੋਂ ਆਸਟ੍ਰੇਲੀਆ ਗਏ 24 ਸਾਲਾ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਨਾਲ ਵਾਪਰਿਆ ਹੈ। ਉਹ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Leave a Reply

Your email address will not be published. Required fields are marked *