ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਿਨ ਪ੍ਰਤੀ ਦਿਨ ਕ੍ਰਿਕੇਟ ਪ੍ਰੇਮੀਆਂ ਵਿੱਚ ਹਰਮਨ ਪਿਆਰੇ ਹੁੰਦੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੁਆਰਾ ਕੀਤਾ ਜਾ ਰਿਹਾ ਵਧੀਆ ਪ੍ਰਦਰਸ਼ਨ ਹੈ। ਭਾਰਤੀ ਕ੍ਰਿਕੇਟ ਟੀਮ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਹੋਇਆ।
ਉਨ੍ਹਾਂ ਦਾ ਕੱਦ 6 ਫੁੱਟ 3 ਇੰਚ ਹੈ। ਉਹ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਖਰੜ ਨਾਲ ਸਬੰਧਿਤ ਹਨ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਪੈਰਾ ਮਿਲਟਰੀ ਫੋਰਸ ਵਿੱਚ ਬਤੌਰ ਇੰਸਪੈਕਟਰ ਹਨ। ਅਰਸ਼ਦੀਪ ਦਾ ਵੱਡਾ ਭਰਾ ਕੈਨੇਡਾ ਵਿੱਚ ਹੈ। ਜਿਸ ਕਰਕੇ ਪਿਤਾ ਦਰਸ਼ਨ ਸਿੰਘ ਦੀ ਵੀ ਇਹ ਹੀ ਇੱਛਾ ਸੀ ਕਿ ਬਾਰਵੀਂ ਜਮਾਤ ਪਾਸ ਕਰਕੇ ਅਰਸ਼ਦੀਪ ਵੀ ਕੈਨੇਡਾ ਚਲਾ ਜਾਵੇ,
ਕਿਉਂਕਿ ਉਨ੍ਹਾਂ ਨੂੰ ਭਾਰਤ ਵਿੱਚ ਕੋਈ ਵਧੀਆ ਨੌਕਰੀ ਮਿਲਣ ਦੀ ਉਮੀਦ ਨਹੀਂ ਸੀ ਪਰ ਅਰਸ਼ਦੀਪ ਦੇ ਮਨ ਵਿੱਚ ਤਾਂ ਕ੍ਰਿਕੇਟ ਦਾ ਜ-ਨੂੰ-ਨ ਸੀ। ਜਿਸ ਕਰਕੇ ਉਸ ਨੇ ਪਿਤਾ ਤੋਂ ਮੰਗ ਕੇ ਇੱਕ ਸਾਲ ਦਾ ਸਮਾਂ ਲਿਆ ਤਾਂ ਕਿ ਉਹ ਖੁਦ ਨੂੰ ਕ੍ਰਿਕੇਟ ਵਿੱਚ ਸਥਾਪਤ ਕਰ ਸਕੇ। ਇਸ ਲਈ ਅਰਸ਼ਦੀਪ ਨੇ ਦਿਲ ਲਗਾ ਕੇ ਮਿਹਨਤ ਕੀਤੀ।
ਉਹ ਖਰੜ ਤੋਂ ਸਾਈਕਲ ਤੇ ਸਵੇਰੇ 5-30 ਵਜੇ ਚੰਡੀਗੜ੍ਹ ਪਹੁੰਚ ਜਾਂਦਾ ਸੀ। ਪ੍ਰੈਕਟਿਸ ਕਰਕੇ ਸਾਈਕਲ ਤੇ ਵਾਪਸ ਘਰ ਆਉਂਦਾ ਅਤੇ 2-30 ਵਜੇ ਦੁਬਾਰਾ ਫੇਰ ਗਰਾਉਂਡ ਵਿੱਚ ਆ ਜਾਂਦਾ। ਉਸ ਦੀ ਮਿਹਨਤ ਦਾ ਸਿੱਟਾ ਇਹ ਨਿਕਲਿਆ ਕਿ 2018 ਵਿੱਚ ਪੰਜਾਬ ਨੇ ਉਸ ਨੂੰ ਖਰੀਦ ਲਿਆ। ਉਸ ਨੇ ਵਧੀਆ ਪ੍ਰਦਰਸ਼ਨ ਕੀਤਾ।
ਏਸ਼ੀਆ ਕੱਪ ਵਿੱਚ ਹਿੱਸਾ ਲੈਣ ਦਾ ਵੀ ਮੌਕਾ ਮਿਲਿਆ। ਇਸ ਤਰਾਂ ਹੀ ਇੰਡੀਆ ਅੰਡਰ-19 ਵਿੱਚ ਚੋਣ ਹੋ ਗਈ। ਦੱਖਣੀ ਅਫਰੀਕਾ ਨਾਲ ਮੁਕਾਬਲੇ ਲਈ ਭਾਰਤ ਦੀ ਟੀ-20 ਟੀਮ ਵਿੱਚ ਵੀ ਅਰਸ਼ਦੀਪ ਦੀ ਚੋਣ ਹੋਈ।
ਅਰਸ਼ਦੀਪ ਨੂੰ 7 ਜੁਲਾਈ 2022 ਨੂੰ ਇੰਗਲੈਂਡ ਦੇ ਮੁਕਾਬਲੇ ਟੀ-20 ਵਿੱਚ, 25 ਅਤੇ 30 ਨਵੰਬਰ 2022 ਨੂੰ ਨਿਊਜ਼ੀਲੈਂਡ ਦੇ ਮੁਕਾਬਲੇ ਅਤੇ 1 ਫਰਵਰੀ 2023 ਨੂੰ ਟੀ-20 ਵਿੱਚ ਹੀ ਫਿਰ ਨਿਊਜ਼ੀਲੈਂਡ ਦੇ ਮੁਕਾਬਲੇ ਖੇਡਣ ਦਾ ਮੌਕਾ ਮਿਲਿਆ। ਅੰਤਰਰਾਸ਼ਟਰੀ ਖਿਡਾਰੀ ਅਰਸ਼ਦੀਪ ਸਿੰਘ ਖੱਬੇ ਹੱਥ ਨਾਲ ਹੀ ਗੇੰਦਬਾਜ਼ੀ ਕਰਦੇ ਹਨ ਅਤੇ ਖੱਬੇ ਹੱਥ ਨਾਲ ਹੀ ਬੈਟਿੰਗ ਕਰਦੇ ਹਨ।