ਚੂਹਿਆਂ ਨਾਲ ਆਹ ਕੀ ਕਰਦਾ ਇਹ ਬੰਦਾ

ਅਸੀਂ ਜਾਣਦੇ ਹਾਂ ਕਿ ਹਰ ਸਾਲ ਹੀ ਚੂਹੇ ਟਨਾਂ ਦੇ ਹਿਸਾਬ ਨਾਲ ਅਨਾਜ ਬਰਬਾਦ ਕਰ ਦਿੰਦੇ ਹਨ। ਇਸ ਤੋਂ ਬਿਨਾਂ ਚੂਹੇ ਹੋਰ ਸਮਾਨ ਵੀ ਕੁਤਰ ਕੇ ਖਰਾਬ ਕਰਦੇ ਹਨ। ਜਿਸ ਕਰਕੇ ਕਈ ਲੋਕ ਚੂਹਿਆਂ ਨੂੰ ਦਵਾਈ ਪਾ ਕੇ ਉਨ੍ਹਾਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਲੋਕ ਪਿੰਜਰੇ ਦੀ ਵਰਤੋਂ ਕਰਦੇ ਹਨ।

ਸਾਡੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਅਨਵਰ ਹੁਸੈਨ ਨਾਮ ਦੇ ਇੱਕ ਵਿਅਕਤੀ ਦਾ ਕਿੱਤਾ ਹੀ ਚੂਹੇ ਫੜਨਾ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਉਹ ਚੂਹਿਆਂ ਦੀਆਂ ਖੁੱਡਾਂ ਵਿੱਚੋਂ ਦਾਣੇ ਕੱਢਣ ਲਈ ਚੂਹਿਆਂ ਨੂੰ ਫੜਕੇ ਉਨ੍ਹਾਂ ਦੀ ਜਾਨ ਲੈ ਲੈਂਦਾ ਸੀ ਪਰ ਹੌਲੀ ਹੌਲੀ ਇਹ ਉਸ ਦਾ ਰੁਜ਼ਗਾਰ ਹੀ ਬਣ ਗਿਆ।

ਅਨਵਰ ਹੁਸੈਨ 30 ਸਾਲ ਤੋਂ ਇਹ ਧੰਦਾ ਕਰ ਰਿਹਾ ਹੈ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸ਼ੁਰੂ ਸ਼ੁਰੂ ਵਿੱਚ ਉਹ ਖੇਤ ਵਿੱਚ ਗਾਂ ਨੂੰ ਚਾਰਨ ਲਈ ਲੈ ਕੇ ਜਾਂਦਾ ਸੀ। ਗਾਂ ਨੂੰ ਚਰਨ ਲਈ ਛੱਡ ਕੇ ਆਪ ਉਹ ਝੋਨੇ ਦੇ ਦਾਣੇ ਇਕੱਠੇ ਕਰਨ ਲੱਗ ਜਾਂਦਾ। ਇੱਕ ਦਿਨ ਉਸ ਨੇ ਚੂਹੇ ਦੀ ਖੁੱਡ ਦੇਖੀ।

ਉਸ ਨੇ ਖੁੱਡ ਪੁੱਟ ਲਈ। ਉਸ ਨੂੰ ਖੁੱਡ ਵਿੱਚੋਂ ਕਾਫੀ ਦਾਣੇ ਮਿਲੇ। ਇਸ ਤੋਂ ਬਾਅਦ ਉਹ ਆਪਣੇ ਨਾਲ ਕਹੀ ਰੱਖਣ ਲੱਗਾ। ਖੁੱਡਾਂ ਵਿੱਚੋਂ ਦਾਣੇ ਕੱਢਦ‍ਾ ਅਤੇ ਚੂਹਿਆਂ ਨੂੰ ਖਤਮ ਕਰ ਦਿੰਦਾ। ਇੱਕ ਦਿਨ ਅਨਵਰ ਹੁਸੈਨ ਦੇ ਇੱਕ ਖੇਤੀ ਬਾੜੀ ਅਧਿਕਾਰੀ ਗੁਆਂਢੀ ਨੇ ਉਸ ਨੂੰ ਦੱਸਿਆ ਕਿ

ਜੇਕਰ ਉਹ ਚੂਹਿਆਂ ਦੀ ਜਾਨ ਲੈਣ ਉਪਰੰਤ ਪੂਛਾਂ ਅਲੱਗ ਕਰਕੇ ਉਨ੍ਹਾਂ ਕੋਲ ਲਿਆਵੇ ਤਾਂ ਉਹ ਸਰਕਾਰ ਤੋਂ ਉਸ ਨੂੰ ਇੱਕ ਪੂਛ ਬਦਲੇ ਅੱਧਾ ਕਿੱਲੋ ਕਣਕ ਦਿਵਾ ਸਕਦੇ ਹਨ। ਫਸਲਾਂ ਦੀ ਸੰਭਾਲ ਲਈ ਸਰਕਾਰ ਅਜਿਹਾ ਕਰ ਰਹੀ ਹੈ। ਇਸ ਤਰਾਂ ਪਹਿਲਾਂ ਤਾਂ ਅਨਵਰ ਨੂੰ ਪੂਛਾਂ ਬਦਲੇ ਕਣਕ ਮਿਲਦੀ ਸੀ ਫੇਰ ਚੌਲ ਮਿਲਣ ਲੱਗੇ।

ਅਖੀਰ ਚੌਲ ਮਿਲਣੇ ਵੀ ਬੰਦ ਹੋ ਗਏ। ਸਾਲ 2001 ਤੋਂ 2022 ਤੱਕ ਅਨਵਰ ਨੂੰ ਸਰਕਾਰ ਵੱਲੋਂ ਕਈ ਵਾਰ ਇਨਾਮ ਮਿਲ ਚੁੱਕੇ ਹਨ। ਉਹ ਇੱਕ ਸਾਲ ਵਿੱਚ ਚੂਹਿਆਂ ਦੀਆਂ ਲਗਭਗ 7000 ਪੂਛਾਂ ਇਕੱਠੀਆਂ ਕਰ ਲੈੰਦਾ ਸੀ। ਹੁਣ ਜਿਨ੍ਹਾਂ ਦੇ ਖੇਤਾਂ ਵਿੱਚੋਂ ਅਨਵਰ ਚੂਹੇ ਫੜਕੇ ਮੁਕਾਉੰਦਾ ਹੈ, ਉਹ ਲੋਕ ਹੀ ਅਨਵਰ ਨੂੰ ਦਾਣੇ ਦਿੰਦੇ ਹਨ।

ਹੁਣ ਤਾਂ ਅਨਵਰ ਦੀ ਟੀਮ ਵਿੱਚ ਕਾਫੀ ਬੰਦੇ ਕੰਮ ਕਰਦੇ ਹਨ। ਦੂਰ ਦੂਰ ਤੋਂ ਲੋਕ ਇਸ ਕੰਮ ਲਈ ਅਨਵਰ ਕੋਲ ਆਉਂਦੇ ਹਨ। ਇਹ ਵਿਅਕਤੀ ਉਸ ਨੂੰ ਅਨਵਰ ਹੁਸੈਨ ਕਹਿਣ ਦੀ ਬਜਾਏ ਅਨਵਰ ਰੈਟ ਕਹਿਣ ਲੱਗ ਪਏ ਹਨ। ਜਿਵੇਂ ਇਹ ਉਸ ਦਾ ਨਿੱਕ ਨਾਮ ਹੋਵੇ। ਸੁਣਨ ਵਾਲੇ ਹਰ ਵਿਅਕਤੀ ਨੂੰ ਯਕੀਨ ਨਹੀਂ ਆਉਂਦਾ ਕਿ ਚੂਹੇ ਫੜਨਾ ਵੀ ਇੱਕ ਪੇਸ਼ਾ ਹੋ ਸਕਦਾ ਹੈ।

Leave a Reply

Your email address will not be published. Required fields are marked *