ਅਸੀਂ ਰੋਜ਼ਾਨਾ ਹੀ ਸੜਕ ਹਾਦਸਿਆਂ ਦੀਆਂ ਖਬਰਾਂ ਬਾਰੇ ਪੜਦੇ ਸੁਣਦੇ ਰਹਿੰਦੇ ਹਾਂ ਪਰ ਸੜਕੀ ਸਫਰ ਦੇ ਮੁਕਾਬਲੇ ਰੇਲ ਦੇ ਸਫਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ।
ਇਸ ਸਮੇਂ ਬਿਹਾਰ ਤੋਂ ਇੱਕ ਰੇਲ ਹਾਦਸੇ ਦੀ ਖਬਰ ਮਿਲੀ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਇਸ ਹਾਦਸੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਹ ਹਾਦਸਾ ਮਝੌਲੀਆ-ਬੇਤੀਆ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪੈਂਦੇ ਰੇਲਵੇ ਸਟੇਸ਼ਨ ਮਹੋਦੀਪੁਰ ਗੁਮਟੀ ਨੇੜੇ 15273 ਸੱਤਿਆਗ੍ਰਹਿ ਐਕਸਪ੍ਰੈਸ ਨਾਲ ਵਾਪਰਿਆ ਹੈ।
ਇਸ ਹਾਦਸੇ ਵਿੱਚ ਇਸ ਟਰੇਨ ਦੀਆਂ 15 ਬੋਗੀਆਂ ਪਿੱਛੇ ਰਹਿ ਗਈਆਂ, ਜਦਕਿ 4 ਬੋਗੀਆਂ ਨੂੰ ਲੈ ਕੇ ਇੰਜਣ ਅੱਗੇ ਚਲਾ ਗਿਆ। ਪਿੱਛੇ ਰਹੀ ਗਈਆਂ 15 ਬੋਗੀਆਂ ਬਿਨਾਂ ਇੰਜਣ ਤੋਂ ਹੀ ਰੇਲ ਪਟੜੀ ਤੇ ਦੌੜਦੀਆਂ ਰਹੀਆਂ। ਇਨ੍ਹਾਂ ਬੋਗੀਆਂ ਦੇ ਰੇਲ ਪਟੜੀ ਦੇ ਉੱਤੇ ਹੀ ਚਲਦੀਆਂ ਰਹਿਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।
ਇਹ ਹਾਦਸਾ ਬੋਗੀਆਂ ਨੂੰ ਆਪਸ ਵਿੱਚ ਜੋੜਨ ਵਾਲੀ ਕਪਲਿੰਗ ਦੇ ਟੁੱਟ ਜਾਣ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਟਰੇਨ 15273 ਸੱਤਿਆਗ੍ਰਹਿ ਐਕਸਪ੍ਰੈਸ ਰਕਸੌਲ ਤੋਂ ਤੁਰੀ ਸੀ। ਕਿਹਾ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਯਾਤਰੀਆਂ ਨੂੰ ਮਹਿਸੂਸ ਹੋਇਆ ਜਿਵੇਂ ਟਰੇਨ ਹਿਚਕੋਲੇ ਖਾਣ ਲੱਗ ਪਈ ਹੋਵੇ ਪਰ ਥੋੜ੍ਹੀ ਦੇਰ ਬਾਅਦ ਟਰੇਨ ਜਿਉੰ ਹੀ ਮਹੋਦੀਪੁਰ ਗੁਮਟੀ ਪਹੁੰਚੀ ਤਾਂ ਇੱਕ ਜ਼ੋਰਦਾਰ ਝਟਕਾ ਲੱਗਾ।
ਇੰਜਣ ਤੋਂ ਵੱਖ ਹੋ ਕੇ 15 ਡੱਬੇ ਰੇਲ ਪਟੜੀ ਤੇ ਦੌੜਨ ਲੱਗੇ ਜਦਕਿ ਇੰਜਣ 4 ਡੱਬਿਆਂ ਨੂੰ ਲੈ ਕੇ ਅੱਗੇ ਵਧਣ ਲੱਗਾ ਪਰ 100 ਮੀਟਰ ਦੂਰ ਜਾਣ ਤੇ ਟਰੇਨ ਚਾਲਕ ਨੂੰ ਇਸ ਦਾ ਅਹਿਸਾਸ ਹੋ ਗਿਆ। ਜਿਸ ਕਰਕੇ 15 ਮਿੰਟ ਲਈ ਗੱਡੀ ਨੂੰ ਰੋਕ ਕੇ ਪਿੱਛੇ ਰਹਿ ਗਏ ਡੱਬਿਆਂ ਨੂੰ ਫਿਰ ਤੋਂ ਇੰਜਣ ਨਾਲ ਜੋੜਿਆ ਗਿਆ।
ਇਸ ਤਰਾਂ ਇਹ ਟਰੇਨ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਲੱਗੀ। ਕਈ ਸਾਲ ਪਹਿਲਾਂ ਪੰਜਾਬ ਦੇ ਖੰਨਾ ਰੇਲਵੇ ਸਟੇਸ਼ਨ ਨੇੜੇ ਵੀ ਇੱਕ ਰੇਲ ਹਾਦਸਾ ਹੋਇਆ ਸੀ। ਇਸ ਹਾਦਸੇ ਵਿੱਚ ਸੈਕੜੇ ਜਾਨਾਂ ਅਜਾਈਂ ਚਲੀਆਂ ਗਈਆਂ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ