ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਰੋਜ਼ਾਨਾ ਕਿੰਨੀਆਂ ਹੀ ਜਾਨਾਂ ਜਾਂਦੀਆਂ ਹਨ। ਕਈ ਵਾਰ ਤਾਂ ਕਿਸੇ ਦੀ ਗਲਤੀ ਦਾ ਖਮਿਆਜਾ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਮਨੁੱਖੀ ਜ਼ਿੰਦਗੀ ਸੌਖੀ ਨਹੀਂ ਮਿਲਦੀ।

ਇਸ ਲਈ ਡਰਾਈਵਿੰਗ ਕਰਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ-ਸਾਗਰ ਰਾਸ਼ਟਰੀ ਰਾਜ ਮਾਰਗ ਉੱਤੇ ਮਹੋਬਾ ਤੋਂ ਇੱਕ ਸੜਕ ਹਾਦਸੇ ਵਿੱਚ 2 ਜਾਨਾਂ ਜਾਣ ਦੀ ਖਬਰ ਮਿਲੀ ਹੈ। ਹਾਦਸਾ ਇੱਕ ਟਰੱਕ ਅਤੇ ਸਕੂਟੀ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ।

ਮਿਰਤਕਾਂ ਦੀ ਪਛਾਣ ਉਦਿਤ ਨਰਾਇਣ ਚੰਦਸੋਰੀਆ ਅਤੇ ਉਸ ਦੇ 6 ਸਾਲਾ ਪੋਤੇ ਵਜੋਂ ਹੋਈ ਹੈ। ਉਦਿਤ ਨਰਾਇਣ ਚੰਦਸੋਰੀਆ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਪਰ ਬੱਚੇ ਨੂੰ ਟਰੱਕ ਕਈ ਕਿਲੋਮੀਟਰ ਤੱਕ ਆਪਣੇ ਨਾਲ ਹੀ ਖਿੱਚ ਕੇ ਲੈ ਗਿਆ।

ਪੁਲਿਸ ਨੇ ਦੋਵੇਂ ਮਿਰਤਕ ਦੇਹਾਂ ਕਬਜ਼ੇ ਵਿੱਚ ਲੈ ਲਈਆਂ ਹਨ ਅਤੇ ਟਰੱਕ ਚਾਲਕ ਨੂੰ ਵੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਦਿਤ ਨਰਾਇਣ ਸਕੂਟੀ ਤੇ ਸਵਾਰ ਹੋ ਕੇ ਆਪਣੇ 6 ਸਾਲਾ ਪੋਤੇ ਸਮੇਤ ਬਜ਼ਾਰ ਜਾ ਰਿਹਾ ਸੀ। ਸਾਹਮਣੇ ਤੋਂ ਆ ਰਿਹਾ ਟਰੱਕ ਜ਼ੋਰ ਨਾਲ ਸਕੂਟੀ ਵਿੱਚ ਆ ਵੱਜਾ।

ਜਿਸ ਨਾਲ ਦਾਦਾ ਤਾਂ ਉੱਥੇ ਹੀ ਢੇਰੀ ਹੋ ਗਿਆ ਅਤੇ ਪੋਤਾ ਟਰੱਕ ਵਿੱਚ ਫਸ ਗਿਆ। ਜਿਸ ਨੂੰ ਟਰੱਕ ਆਪਣੇ ਨਾਲ ਹੀ ਕਈ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਰਾਹੀ ਰੌਲਾ ਪਾਉਂਦੇ ਰਹੇ ਪਰ ਚਾਲਕ ਨੇ ਟਰੱਕ ਨਹੀਂ ਰੋਕਿਆ।

ਪੁਲਿਸ ਨੇ ਕਈ ਕਿਲੋਮੀਟਰ ਦੂਰ ਤੋਂ ਬੱਚੇ ਦੀ ਮਿਰਤਕ ਦੇਹ ਬਰਾਮਦ ਕੀਤੀ। ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ।