ਕੁਦਰਤੀ ਕਰੋਪੀ ਕਿਸੇ ਵੀ ਮੁਲਕ ਨੂੰ ਲੈ ਡੁੱਬਦੀ ਹੈ ਕਿਉਂਕਿ ਇਸ ਨਾਲ ਬੇਹੱਦ ਨੁਕਸਾਨ ਹੁੰਦਾ ਹੈ। ਅੱਜਕੱਲ੍ਹ ਤੁਰਕੀ ਦੇ ਹਾਲਾਤ ਸਾਡੇ ਸਾਹਮਣੇ ਹਨ। ਜਿੱਥੇ ਭੁਚਾਲ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਮਲਬੇ ਵਿੱਚ ਬਦਲ ਗਈਆਂ ਅਤੇ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਹੈ।
ਇਸ ਤਰਾਂ ਹੀ ਕਦੇ ਸੋਵੀਅਤ ਰੂਸ ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਰੂਸ ਕਈ ਮੁਲਕਾਂ ਵਿੱਚ ਵੰਡਿਆ ਗਿਆ। ਅੱਜ ਪਾਕਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਾਕਿਸਤਾਨ ਸਰਕਾਰ ਦੀਆਂ ਨੀਤੀਆਂ ਅਤੇ ਇਸ ਮਾਨਸੂਨ ਸੀਜ਼ਨ ਦੌਰਾਨ ਇੱਥੇ ਆਏ ਹੜ੍ਹਾਂ ਕਾਰਨ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਮੰਦੀ ਹੋ ਗਈ ਹੈ।
ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਦੁਕਾਨਦਾਰ ਅਤੇ ਵਪਾਰੀ ਮਨਮਰਜੀ ਦੇ ਰੇਟ ਵਸੂਲ ਰਹੇ ਹਨ। ਇਸ ਤਰਾਂ ਜਾਪਦਾ ਹੈ ਕਿ ਹਾਲਾਤ ਸਰਕਾਰ ਦੇ ਹੱਥੋਂ ਨਿਕਲਦੇ ਜਾ ਰਹੇ ਹਨ। ਪਾਕਿਸਤਾਨ ਦੀ ਆਮ ਜਨਤਾ ਨੂੰ ਤਾਂ 2 ਡੰਗ ਪੇਟ ਭਰ ਖਾਣਾ ਵੀ ਨਹੀਂ ਮਿਲ ਰਿਹਾ।
ਮਾਨਸੂਨ ਸੀਜ਼ਨ ਦੌਰਾਨ ਪਾਕਿਸਤਾਨ ਵਿੱਚ ਆਏ ਹੜ੍ਹਾਂ ਕਾਰਨ ਡੇਢ ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ ਚਲੀਆਂ ਗਈਆਂ। 20 ਲੱਖ ਘਰ ਹੜ੍ਹਾਂ ਨਾਲ ਢਹਿ ਗਏ। ਕਿੰਨੀ ਹੀ ਫਸਲ ਪਾਣੀ ਵਿੱਚ ਡੁੱਬ ਗਈ। ਖੇਤੀ ਯੋਗ ਜ਼ਮੀਨ ਵਿੱਚ ਪਾਣੀ ਨੇ ਰੇਤ ਲਿਆ ਸੁੱਟੀ। ਜਿਸ ਕਾਰਨ ਜ਼ਮੀਨ ਖੇਤੀ ਕਰਨ ਦੇ ਯੋਗ ਨਹੀਂ ਰਹੀ।
ਕਿੰਨੀਆਂ ਹੀ ਸੜਕਾਂ ਅਤੇ ਪੁਲ ਟੁੱਟ ਗਏ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲਾਂ ਅਤੇ ਸੜਕਾਂ ਦੇ ਨਿਰਮਾਣ ਲਈ ਪੈਸੇ ਦੀ ਜ਼ਰੂਰਤ ਹੈ। ਪਾਕਿਸਤਾਨ ਤੋਂ ਖਬਰਾਂ ਮਿਲ ਰਹੀਆਂ ਹਨ ਕਿ ਦੁੱਧ ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਤੋਂ ਟੱਪ ਚੁੱਕੀ ਹੈ।
ਛੋਟੇ ਬੱਚਿਆਂ ਲਈ ਦੁੱਧ ਜ਼ਰੂਰੀ ਹੈ ਪਰ ਖਰੀਦਣ ਲਈ ਜਨਤਾ ਕੋਲ ਪੈਸੇ ਨਹੀਂ ਹਨ। ਇਸ ਤਰਾਂ ਹੀ ਜਿਉੰਦੀ ਮੁਰਗੀ 600 ਰੁਪਏ ਪ੍ਰਤੀ ਕਿਲੋ ਵਿਕਦੀ ਹੈ। ਮੁਰਗਾ 700 ਤੋਂ 780 ਰੁਪਏ ਤੱਕ ਪ੍ਰਤੀ ਕਿਲੋ ਮਿਲਣ ਲੱਗਾ ਹੈ।
ਹੱਡੀ ਵਾਲਾ ਮਾਸ 1000 ਰੁਪਏ ਪ੍ਰਤੀ ਕਿੱਲੋ ਤੇ ਜਾ ਪਹੁੰਚਿਆ ਹੈ। ਪਾਕਿਸਤਾਨ ਦੀ ਜਨਤਾ ਵਿੱਚ ਹਾਹਾਕਾਰ ਮਚੀ ਹੋਈ ਹੈ। ਪਹਿਲਾਂ ਸ੍ਰੀ ਲੰਕਾ ਦੀ ਅਰਥ ਵਿਵਸਥਾ ਡਗਮਗਾ ਗਈ ਸੀ ਅਤੇ ਅੱਜਕੱਲ੍ਹ ਪਾਕਿਸਤਾਨ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।