ਧੋਨੀ ਨੂੰ ਮਿਲਣ ਪਹੁੰਚੇ ਹਾਰਦਿਕ ਪਾਂਡਿਆ, ਸਾਂਝੀਆਂ ਕੀਤੀ ਖੂਬਸੂਰਤ ਤਸਵੀਰਾਂ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਮੁਕਾਬਲਾ ਹੋਣ ਤੋਂ ਪਹਿਲਾਂ ਕਪਤਾਨ ਹਾਰਦਿਕ ਪਾਂਡਿਆ ਨੇ ਮਹਿੰਦਰ ਸਿੰਘ ਧੋਨੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੀਆਂ ਉਨ੍ਹਾਂ ਵੱਲੋਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਖਾਤੇ ਉੱਤੇ ਸਾਂਝਾ ਕੀਤਾ।

ਇਨ੍ਹਾਂ ਤਸਵੀਰਾਂ ਵਿਚ ਹਾਰਦਿਕ ਪਾਂਡਿਆ ਅਤੇ ਮਹਿੰਦਰ ਸਿੰਘ ਧੋਨੀ ਇੱਕ ਪੁਰਾਣੀ ਬਾਈਕ ਉੱਤੇ ਬੈਠੇ ਵਿਖਾਈ ਦੇ ਰਹੇ ਹਨ। ਇਹ ਮੋਟਰਸਾਈਕਲ ਬਿਲਕੁਲ ਉਸ ਤਰੀਕੇ ਦੀ ਹੈ, ਜਿਸ ਤਰੀਕੇ ਦੀ ਸ਼ੋਲੇ ਫਿਲਮ ਵਿਚ ਜੈ ਅਤੇ ਵੀਰੂ ਭਾਵ ਧਰਮਿੰਦਰ ਅਤੇ ਅਮਿਤਾਬ ਬੱਚਨ ਕੌਲ ਹੁੰਦੀ ਸੀ।

ਇਨ੍ਹਾਂ ਫੋਟੋਆਂ ਦੇ ਸੈਕਸ਼ਨ ਵਿੱਚ ਹਾਰਦਿਕ ਪਾਂਡਿਆ ਨੇ ਲਿਖਿਆ “ਸ਼ੋਲੇ 2 ਜਲਦ ਆ ਰਹੀ ਹੈ”। ਇਸ ਟਵੀਟ ਨੂੰ ਹੁਣ ਤੱਕ 5 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਹਾਰਦਿਕ ਪਾਂਡਿਆ ਅਤੇ ਮਹਿੰਦਰ ਸਿੰਘ ਧੋਨੀ ਦੀ ਜੈ ਵੀਰੂ ਵੱਲੀ ਲੁੱਕ ਨੂੰ ਉਨ੍ਹਾਂ ਦੇ ਫੈਨਜ਼ ਨੇ ਖੂਬ ਪਸੰਦ ਕੀਤਾ।

ਮੀਡੀਆ ਰਿਪੋਰਟ ਮੁਤਾਬਿਕ ਇਸ ਸਮੇਂ ਮੈਚ ਖੇਡਣ ਤੋਂ ਪਹਿਲਾ ਟੀਮ ਇੰਡੀਆ ਦੇ ਖਿਡਾਰੀਆਂ ਨੇ ਐੱਮ ਐੱਸ ਧੋਨੀ ਦੇ ਘਰ ਡਿਨਰ ਕੀਤਾ। ਧੋਨੀ ਦੇ ਘਰ ਇਸ ਸਮੇਂ ਟੀਮ ਇੰਡੀਆ ਦੇ ਖਿਡਾਰੀਆਂ ਦੀ ਪਸੰਦ ਦਾ ਖਾਣਾ ਤਿਆਰ ਕੀਤਾ ਗਿਆ ਸੀ। ਜਿਸ ਨੂੰ ਖਿਡਾਰੀਆਂ ਨੇ ਪੂਰੇ ਸਵਾਦ ਨਾਲ ਖਾਧਾ।

ਇਸ ਸਮੇਂ ਧੋਨੀ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਟਿਪਸ ਵੀ ਦਿੱਤੇ ਸਨ ਕਿਉਂਕਿ ਉਹ ਰਾਂਚੀ ਦੇ ਖੇਡ ਮੈਦਾਨ ਦੀਆਂ ਬਰੀਕੀਆਂ ਨਾਲ ਚੰਗੀ ਤਰ੍ਹਾਂ ਵਾਕਿਫ ਹਨ। ਹੁਣ ਇਸ ਤੋਂ ਇਲਾਵਾ ਜੇਕਰ ਧੋਨੀ ਦੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਧੋਨੀ ਇੱਕ ਚੰਗੇ ਖਿਡਾਰੀ ਹੋਣ ਦੇ ਨਾਲ ਇੱਕ ਚੰਗੇ ਕਾਰੋਬਾਰੀ ਵੀ ਹਨ।

ਸਾਲ 2016 ਵਿਚ ਧੋਨੀ ਨੇ ਕੱਪੜੇ ਅਤੇ ਜੁੱਤੀਆਂ ਦੇ ਸੇਵਨ ਬ੍ਰਾਂਡ ਨੂੰ ਲਾਂਚ ਕੀਤਾ ਸੀ। ਧੋਨੀ ਦੀ ਫਿੱਟਨੈੱਸ ਨੂੰ ਦੇਖ ਉਨ੍ਹਾਂ ਦੇ ਫੈਨਜ਼ ਉਨ੍ਹਾਂ ਵਰਗਾ ਬਣਨਾ ਚਾਹੁੰਦੇ ਹਨ। ਧੋਨੀ ਨੇ ਮੁਲਕ ਭਰ ਵਿਚ 200 ਦੇ ਕਰੀਬ ਜਿੰਮ ਖੋਲ੍ਹੇ ਹੋਏ ਹਨ। ਜਿਨ੍ਹਾਂ ਤੋਂ ਧੋਨੀ ਨੂੰ ਚੰਗੀ ਕਮਾਈ ਹੁੰਦੀ ਹੈ।

ਇਸ ਤੋਂ ਇਲਾਵਾ ਧੋਨੀ ਕੋਲ ਸਕੂਲ, ਪ੍ਰੋਡਕਸ਼ਨ ਹਾਊਸ, ਹੋਟਲ ਵਗੈਰਾ ਵੀ ਹਨ। ਧੋਨੀ ਦੇ ਕਾਰੋਬਾਰ ਵਿਚ ਉਨ੍ਹਾਂ ਦੀ ਪਤਨੀ ਸਾਖਸ਼ੀ ਪੂਰੀ ਤਰ੍ਹਾਂ ਉਨ੍ਹਾਂ ਦੀ ਮਦਦ ਕਰਦੇ ਹਨ। ਧੋਨੀ ਆਪਣੇ ਫੈਨਜ਼ ਨਾਲ ਸ਼ੋਸਲ ਮੀਡੀਆ ਰਾਹੀਂ ਪੂਰੀ ਤਰ੍ਹਾਂ ਜੁੜੇ ਰਹਿੰਦੇ ਹਨ।

ਧੋਨੀ ਦੀ ਸਾਖਸ਼ੀ ਨਾਲ ਮੁਲਾਕਾਤ 2007 ਵਿਚ ਹੋਈ ਸੀ। ਇਸ ਤੋਂ ਬਾਅਦ ਸਾਲ 2010 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ। ਸਾਖਸ਼ੀ ਅਤੇ ਮਹਿੰਦਰ ਸਿੰਘ ਧੋਨੀ ਦੇ ਪਿਤਾ ਭਾਰਤ ਸਰਕਾਰ ਦੀ ਸਟੀਲ ਕੰਪਨੀ MECON ਵਿਚ ਨੌਕਰੀ ਕਰਦੇ ਸਨ।

ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਾਕਸ਼ੀ ਅਤੇ ਬਾਲੀਵੁੱਡ ਦੀ ਮਸ਼ਹੂਰ ਨਾਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਇੱਕੋ ਸਕੂਲ ਵਿਚ ਗੁਹਾਵਟੀ ਵਿਚ ਪੜ੍ਹਦੇ ਰਹੇ ਹਨ। ਸਾਖਸ਼ੀ ਸਮਾਜ ਦੇ ਭਲੇ ਲਈ ਐੱਮ ਐੱਸ ਧੋਨੀ ਚੈਰੀਟੇਬਲ ਫਾਊਂਡੇਸ਼ਨ ਨਾਲ ਜੁੜੇ ਹੋਏ ਹਨ।

ਕਈ ਮੌਕਿਆਂ ਤੇ ਸਾਖਸ਼ੀ ਵੱਲੋਂ ਇਸ ਸੰਸਥਾ ਦੇ ਜਰੀਏ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਸਾਖਸ਼ੀ ਦੇ ਪਤੀ ਧੋਨੀ ਵੀ ਸਮਾਜ ਸੇਵਾ ਦੇ ਕੰਮ ਕਰਨ ਵਿਚ ਕਿਸੇ ਤੋਂ ਘੱਟ ਨਹੀਂ ਹਨ।

Leave a Reply

Your email address will not be published. Required fields are marked *