ਨਾਨਾ ਪਾਟੇਕਰ ਤੋਂ ਸਾਦਾ ਅਤੇ ਧਰਤੀ ਨਾਲ ਜੁੜਿਆ ਕੋਈ ਹੋਰ ਐਕਟਰ ਨੀ ਹੋਣਾ, ਦੇਖੋ ਫੋਟੋਆਂ

ਏਕ ਸਾਲਾ ਮੱਛਰ ਆਦਮੀ ਕੋ ਹਿਜੜਾ ਬਨਾ ਦੇਤਾ ਹੈ…….ਕੌਨ ਸਾ ਕਾਨੂੰਨ, ਕੈਸਾ ਕਾਨੂੰਨ…….ਸੌ ਮੇੰ ਸੇ ਅੱਸੀ ਬੇਈਮਾਨ, ਫਿਰ ਭੀ ਮੇਰਾ ਭਾਰਤ ਮਹਾਨ। ਹਿੰਦੀ ਫਿਲਮਾਂ ਦੇ ਇਹ ਡਾਇਲਾਗ ਨੌਜਵਾਨ ਅਕਸਰ ਹੀ ਬੋਲਦੇ ਤੁਸੀਂ ਸੁਣੇ ਹੋਣਗੇ। ਇਹ ਡਾਇਲਾਗ ਹਨ ਬਾਲੀਵੁੱਡ ਅਦਾਕਾਰ ਵਿਸ਼ਵਨਾਥ ਨਾਨਾ ਪਾਟੇਕਰ ਦੇ।

ਜਿਨ੍ਹਾਂ ਨੂੰ ਨਾਨਾ ਪਾਟੇਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਦਾ ਨਿਕ ਨਾਮ ਹੈ। ਉਹ ਅਦਾਕਾਰ ਹੋਣ ਦੇ ਨਾਲ ਨਾਲ ਨਿਰਮਾਤਾ ਅਤੇ ਲੇਖਕ ਵੀ ਹਨ। ਨਾਨਾ ਪਾਟੇਕਰ ਦਾ ਜਨਮ 1 ਜਨਵਰੀ 1951 ਨੂੰ ਮੁਰੂਦ, ਜੰਜੀਰਾ, ਰਾਏਗੜ੍ਹ, ਮਹਾਰਾਸ਼ਟਰ ਵਿੱਚ ਹੋਇਆ।

ਉਨ੍ਹਾਂ ਦੇ ਪਿਤਾ ਦਿਨਕਰ ਪਾਟੇਕਰ ਸਨ। ਜੋ ਕੱਪੜੇ ਦਾ ਵਪਾਰ ਕਰਦੇ ਸਨ। ਨਾਨਾ ਪਾਟੇਕਰ ਜਦੋਂ 28 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਨਾਨਾ ਪਾਟੇਕਰ ਦੀ ਮਾਤਾ ਸੰਜਨਾ ਬਾਈ ਪਾਟੇਕਰ ਨੇ ਪਰਿਵਾਰ ਨੂੰ ਸੰਭਾਲਿਆ। ਨਾਨਾ ਪਾਟੇਕਰ ਦਾ ਵਿਆਹ ਨੀਲਕੰਠੀ ਪਾਟੇਕਰ ਨਾਲ ਹੋਇਆ।

ਇਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਜਿਸ ਦ‍ਾ ਨਾਂ ਮਲਹਾਰ ਪਾਟੇਕਰ ਰੱਖਿਆ ਗਿਆ। ਨਾਨਾ ਪਾਟੇਕਰ ਮੁੰਬਈ ਵਿੱਚ ਰਹਿ ਰਹੇ ਹਨ। ਨਾਨਾ ਪਾਟੇਕਰ ਨੇ ਮੁੰਬਈ ਦੇ ਸਰ ਜੇ ਜੇ ਇੰਸਟੀਚਿਊਟ ਆਫ ਅਪਲਾਈਡ ਆਰਟਸ ਕਾਲਜ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ।

ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਉਨ੍ਹਾਂ ਨੇ ਬਾਲੀਵੁੱਡ ਤੋਂ ਇਲਾਵਾ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ। ਸਾਲ 1978 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ‘ਗਮਨ’ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਇਸ ਫਿਲਮ ਵਿੱਚ ਸਮਿਤਾ ਪਾਟਿਲ ਅਤੇ ਫਾਰੂਕ ਸ਼ੇਖ ਵੀ ਭੂਮਿਕਾ ਨਿਭਾਅ ਰਹੇ ਸਨ। ਅਗਲੇ ਸਾਲ 1979 ਵਿੱਚ ਉਨ੍ਹਾਂ ਨੂੰ ਮਰਾਠੀ ਭਾਸ਼ਾ ਦੀ ਫਿਲਮ ‘ਸਿੰਹਾਸਨ’ ਵਿੱਚ ਕੰਮ ਮਿਲ ਗਿਆ। ਫੇਰ 1984 ਵਿੱਚ ਉਨ੍ਹਾਂ ਨੂੰ ਹਿੰਦੀ ਫਿਲਮ ‘ਆਜ ਕੀ ਅਵਾਜ’ ਮਿਲ ਗਈ।

ਇਸ ਤਰਾਂ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਮਿਲਣ ਲੱਗੀਆਂ ਅਤੇ ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦੀ ਵਿਸ਼ੇਸ਼ ਪਛਾਣ ਬਣ ਗਈ। ਉਨ੍ਹਾਂ ਨੇ ਬਹੁਤ ਹੀ ਸਲਾਹੁਣ ਯੋਗ ਰੋਲ ਨਿਭਾਏ ਹਨ। ਇਹੀ ਵਜਾਹ ਹੈ ਕਿ 70 ਸਾਲ ਤੋਂ ਵੀ ਜ਼ਿਆਦਾ ਉਮਰ ਬੀਤ ਜਾਣ ਦੇ ਬਾਵਜੂਦ ਵੀ ਹੁਣ ਵੀ ਉਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ।

2013 ਵਿੱਚ ਉਨ੍ਹਾਂ ਨੂੰ ‘ਪਦਮਸ਼੍ਰੀ’ ਅਵਾਰਡ ਮਿਲਿਆ। ਇਸ ਤਰਾਂ ਹੀ ਉਹ 2006 ਵਿੱਚ ਬੈਸਟ ਵਿਲੇਨ ਅਵਾਰਡ -1, ਬੈਸਟ ਵਿਲੇਨ ਅਵਾਰਡ-2, 1999 ਵਿੱਚ ਬੈਸਟ ਐਕਟਰ ਅਵਾਰਡ ਅਤੇ ਸਮੇਂ ਸਮੇਂ ਤੇ ਹੋਰ ਵੀ ਕਈ ਅਵਾਰਡ ਹਾਸਲ ਕਰ ਚੁੱਕੇ ਹਨ।

ਉਨ੍ਹਾਂ ਨੇ ਆਪਣੇ ਮਿੱਤਰ ਮਕਰੰਦ ਅਨਾਸਪੁਰੇ ਨਾਲ ਮਿਲ ਕੇ ਕਿਸਾਨਾਂ ਦੀ ਮੱਦਦ ਲਈ ਇੱਕ ਫਾਉਂਡੇਸ਼ਨ ਵੀ ਬਣਾਈ ਹੋਈ ਹੈ। ਨਾਨਾ ਪਾਟੇਕਰ ਲੋੜ ਪੈਣ ਤੇ ਕਿਸੇ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਚੋਖੀ ਰਕਮ ਇਸ ਕੰਮ ਲਈ ਪੀ ਐੱਮ ਕੇਅਰ ਫੰਡ ਵਿੱਚ ਦਿੱਤੀ ਸੀ।

ਇੱਕ ਮੂਵੀ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਮਿਹਨਤਾਨਾ ਇੱਕ ਕਰੋੜ ਰੁਪਏ ਦੇ ਕਰੀਬ ਹੈ। ਨਾਨਾ ਪਾਟੇਕਰ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਦੇ ਵੱਖ ਵੱਖ ਮੰਚਾਂ ਤੇ ਉਨ੍ਹਾਂ ਦੇ ਲੱਖਾਂ ਪ੍ਰਸੰਸਕ ਹਨ।

ਜਦੋਂ ਸੰਜੇ ਦੱਤ ਨੂੰ ਜੇ ਲ੍ਹ ਤੋਂ ਪੈਰੋਲ ਮਿਲੀ ਤਾਂ ਨਾਨਾ ਪਾਟੇਕਰ ਨੇ ਇਸ ਤੇ ਸ਼ਿਕਵਾ ਜਤਾਇਆ ਸੀ। ਜਦੋਂ ਇੱਕ ਵਾਰ 2018 ਵਿੱਚ ਤਨੂੰਸ਼੍ਰੀ ਨੇ ਉਨ੍ਹਾਂ ਤੇ ਕੁਝ ਦੋਸ਼ ਲਗਾਏ ਤਾਂ ਉਨ੍ਹਾਂ ਨੇ ਤਨੂੰਸ਼੍ਰੀ ਤੇ ਮਾਣਹਾਨੀ ਦ‍ਾ ਮਾਮਲਾ ਦਰਜ ਕਰਵਾ ਦਿੱਤਾ ਸੀ।

Leave a Reply

Your email address will not be published. Required fields are marked *