ਨਿਮਰਤ ਦੀਆਂ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ

ਬਿਗ ਬਾਸ ਸ਼ੋਅ ਦੀਆਂ ਹਰ ਪਾਸੇ ਗੱਲਾਂ ਹੁੰਦੀਆਂ ਹਨ। ਕਿੰਨੇ ਹੀ ਵਿਅਕਤੀ ਇਸ ਨੂੰ ਦਿਲਚਸਪੀ ਨਾਲ ਦੇਖਦੇ ਹਨ। ਅੱਜ ਅਸੀਂ ਚਰਚਾ ਕਰ ਰਹੇ ਹਾਂ ਇੱਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਬਿਗ ਬਾਸ 16 ਦੀ ਤੀਸਰੀ ਕੰਟੈਸਟੈਂਟ ਨਿਮਰਤ ਕੌਰ ਆਹਲੂਵਾਲੀਆ ਬਾਰੇ।

ਨਿਮਰਤ ਕੌਰ ਇੱਕ ਅਦਾਕਾਰਾ ਹੋਣ ਤੋਂ ਬਿਨਾਂ ਇੱਕ ਵਕੀਲ ਵੀ ਹੈ। ਉਨ੍ਹਾਂ ਨੇ ਮੋਹਾਲੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਹੈ। ਹਾਲਾਂਕਿ ਨਿਮਰਤ ਕੌਰ ਆਹਲੂਵਾਲੀਆ ਨੇ ਇੱਕ ਮਾਡਲ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

2018 ਵਿੱਚ ਨਿਮਰਤਾ ਫੇਮਿਨਾ ਮਿਸ ਇੰਡੀਆ ਬਿਉਟੀ ਏਜੰਟ ਵਿੱਚ ਟਾਪ 12 ਵਿੱਚ ਆਪਣਾ ਸਥਾਨ ਬਣਾ ਚੁੱਕੀ ਹੈ। ਨਿਮਰਤ ਕੌਰ ਨੂੰ ਟੀਵੀ ਸ਼ੋਅ ‘ਛੋਟੀ ਸਰਦਾਰਨੀ’ ਰਾਹੀਂ ਬਹੁਤ ਪ੍ਰਸਿੱਧੀ ਮਿਲੀ।

ਇਸ ਸ਼ੋਅ ਵਿੱਚ ਉਨ੍ਹਾਂ ਦੁਆਰਾ ਮੇਹਰ ਕੌਰ ਢਿੱਲੋਂ ਦੀ ਨਿਭਾਈ ਗਈ, ਭੂਮਿਕਾ ਨੂੰ ਬੇਹੱਦ ਸਰਾਹਿਆ ਗਿਆ। ‘ਛੋਟੀ ਸਰਦਾਰਨੀ’ ਤੋਂ ਬਿਨਾ ਨਿਮਰਤਾ ਨੇ ‘ਨਾਟੀ ਪਿੰਕੀ ਕੀ ਲਵ ਸਟੋਰੀ’ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਨਿਮਰਤਾ ਦਿੱਲੀ ਨਾਲ ਸਬੰਧਿਤ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ ਹੈ। ਪੜ੍ਹਨ ਸਮੇਂ ਉਨ੍ਹਾਂ ਦਾ ਵਜ਼ਨ 78 ਕਿੱਲੋ ਤੱਕ ਪਹੁੰਚ ਗਿਆ ਸੀ। ਜਿਸ ਕਰਕੇ ਉਨ੍ਹਾਂ ਦੀ ਭਾਰੀ ਸਿਹਤ ਨੂੰ ਦੇਖਦੇ ਹੋਏ ਕੁੜੀਆਂ ਉਨ੍ਹਾਂ ਨੂੰ ਮਜ਼ਾਕ ਕਰਦੀਆਂ ਰਹਿੰਦੀਆਂ ਸਨ।

2021 ਵਿੱਚ ਬਰੇਨ ਬਰਨ ਆਉਟ ਦੀ ਵਜਾ ਕਾਰਨ ਨਿਮਰਤਾ ਨੂੰ 40 ਦਿਨਾਂ ਲਈ ਟੀ ਵੀ ਸ਼ੋਅ ਵੀ ਛੱਡਣਾ ਪੈ ਗਿਆ ਸੀ। ਨਿਮਰਤਾ ਦੇ ਪਿਤਾ ਫੌਜ ਵਿੱਚ ਅਫਸਰ ਹਨ ਅਤੇ ਭਰਾ ਅਮਰੀਕਾ ਵਿੱਚ ਪੜ੍ਹਾਈ ਕਰ ਰਿਹਾ ਹੈ।

ਮਾਂ ਦੀ ਵੀ ਚੰਗੀ ਵਿੱਦਿਅਕ ਯੋਗਤਾ ਹੈ। ਬਿਗ ਬੌਸ ਸ਼ੌਅ ਵਿਚ ਹੁਣ ਨਿਮਰਤਾ ਦਾ ਕੀ ਬਣਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ। ਫਿਲਹਾਲ ਬਿਗ ਬੌਸ ਸ਼ੋਅ ਵਿਚ ਦਿਖਾਈ ਦੇਣ ਵਾਲੇ ਖਿਡਾਰੀ ਵੀ ਇੱਕ ਦੂਜੇ ਤੋਂ ਵਧਕੇ ਹਨ।

Leave a Reply

Your email address will not be published. Required fields are marked *