ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਗਰੀਬੀ ਦੂਰ ਕਰ ਦੇਣੀ ਹੈ। ਦੁੂਜੇ ਪਾਸੇ ਗਰੀਬ ਘਰਾਂ ਦੇ ਬੱਚੇ ਦਿਨੇ ਸਕੂਲ ਪੜ੍ਹਨ ਜਾਂਦੇ ਹਨ ਅਤੇ ਰਾਤ ਨੂੰ ਵਿਆਹ ਸ਼ਾਦੀਆਂ ਵਿੱਚ ਵੇਟਰ ਦਾ ਕੰਮ ਕਰਕੇ ਆਪਣੇ ਖਰਚੇ ਦਾ ਪ੍ਰਬੰਧ ਕਰਦੇ ਹਨ।

ਜਦੋਂ ਤੋਂ ਮੁਲਕ ਅਜ਼ਾਦ ਹੋਇਆ ਹੈ, ਸਰਕਾਰਾਂ ਗਰੀਬਾਂ ਨੂੰ ਸਬਜ਼ਬਾਗ ਦਿਖਾ ਰਹੀਆਂ ਹਨ। ਪਟਿਆਲਾ ਦੇ ਤੇਪਲਾ ਰੋਡ ਤੇ ਪਿੰਡ ਖਾਸਪੁਰ ਨੇੜੇ ਰਾਤ ਸਮੇਂ ਇੱਕ ਕਰੇਟਾ ਦੁਆਰਾ ਮੋਟਰਸਾਈਕਲ ਤੇ ਸਵਾਰ 3 ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਦੀ ਘਟਨਾ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ,

ਜਦਕਿ ਇੱਕ ਨੌਜਵਾਨ ਪੀਜੀਆਈ ਵਿੱਚ ਭਰਤੀ ਹੈ। ਉਸ ਦੀ ਹਾਲਤ ਵੀ ਖਰਾਬ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਚੰਗੇਰਾ, ਉਮਰ 19 ਸਾਲ, ਛਿੰਦਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖਲੌਰ, ਉਮਰ 19 ਸਾਲ ਅਤੇ ਜਤਿਨ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਖਲੌਰ, ਉਮਰ 17 ਸਾਲ ਤਿੰਨੇ ਹੀ ਵੀਰਵਾਰ ਦੀ ਸ਼ਾਮ ਨੂੰ ਪਿੰਡ ਧਰਮਗੜ੍ਹ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਵੇਟਰ ਦਾ ਕੰਮ ਕਰਨ ਲਈ ਗਏ ਸਨ।
ਜਦੋਂ ਉਹ ਮੋਟਰਸਾਈਕਲ ਤੇ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਪਿੰਡ ਖਾਸਪੁਰ ਨੇੜੇ ਰਾਤ ਦੇ 12 ਵਜੇ ਦੇ ਕਰੀਬ ਇੱਕ ਕਰੇਟਾ ਬੜੇ ਜ਼ੋਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਵਿੱਚ ਆ ਵੱਜੀ।

ਜਿਸ ਸਦਕਾ ਗਗਨਦੀਪ ਸਿੰਘ ਅਤੇ ਛਿੰਦਾ ਸਿੰਘ ਮੌਕੇ ਤੇ ਹੀ ਦਮ ਤੋੜ ਗਏ, ਜਦਕਿ ਜਤਿਨ ਦੇ ਸੱ ਟਾਂ ਲੱਗੀਆਂ ਹਨ। ਉਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਹੈ। ਇਹ ਨੌਜਵਾਨ ਬਾਰਵੀਂ ਜਮਾਤ ਵਿੱਚ ਪੜ੍ਹਦੇ ਸਨ ਅਤੇ ਆਪਣੇ ਖਰਚੇ ਲਈ ਰਾਤ ਨੂੰ ਵੇਟਰ ਦਾ ਕੰਮ ਕਰਦੇ ਸਨ।