ਬਾਲੀਵੁੱਡ ਵਿੱਚ ਪੰਜਾਬ ਦੇ ਦਿਓਲ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ। ਧਰਮਿੰਦਰ ਦਾ ਕਿਸੇ ਸਮੇਂ ਨਾਮ ਚੱਲਦਾ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਨੇ ਬੇਤਾਬ, ਬਾਰਡਰ ਅਤੇ ਗਦਰ ਵਰਗੀਆਂ ਸਫਲ ਫਿਲਮਾਂ ਸਿਨੇਮਾ ਜਗਤ ਨੂੰ ਦਿੱਤੀਆਂ।
ਧਰਮਿੰਦਰ ਦੇ ਛੋਟੇ ਪੁੱਤਰ ਬਾਬੀ ਦਿਓਲ ਨੇ ਫਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼, ਕਲਾਸ ਆਫ 83 ਅਤੇ ਆਸ਼ਰਮ ਵਿੱਚ ਵੀ ਭੂਮਿਕਾ ਨਿਭਾਈ। ਅੱਜ ਅਸੀਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੀ ਪਤਨੀ ਤਾਨੀਆ ਅਹੂਜਾ ਬਾਰੇ ਗੱਲ ਕਰ ਰਹੇ ਹਾਂ।
ਇੱਥੇ ਦੱਸਣਾ ਬਣਦਾ ਹੈ ਕਿ ਤਾਨੀਆ ਅਹੂਜਾ ਫਿਲਮਾਂ ਨਹੀਂ ਕਰਦੇ, ਸਗੋਂ ਉਨ੍ਹਾਂ ਦਾ ਆਪਣਾ ਸ਼ਾਨਦਾਰ ਕਾਰੋਬਾਰ ਹੈ। ਜਿਸ ਤੋਂ ਉਨ੍ਹਾਂ ਨੂੰ ਚੰਗੀ ਆਮਦਨ ਹੈ। ਤਾਨੀਆ ਅਹੂਜਾ ਦੇ ਪਿਤਾ ਦਵਿੰਦਰ ਅਹੂਜਾ 20th Century Finance Limited ਦੇ ਮੈਨੇਜਿੰਗ ਡਾਇਰੈਕਟਰ ਰਹਿ ਚੁੱਕੇ ਹਨ।
ਜਿਸ ਕਰਕੇ ਤਾਨੀਆ ਅਹੂਜਾ ਦੀ ਕਾਰੋਬਾਰ ਵਿੱਚ ਦਿਲਚਸਪੀ ਹੈ। ਉਹ ‘ਦਿ ਗੁਡ ਅਰਥ’ ਨਾਮ ਹੇਠ ਫਰਨੀਚਰ ਅਤੇ ਹੋਮ ਡੈਕੋਰੇਟਰ ਦਾ ਕਾਰੋਬਾਰ ਕਰਦੇ ਹਨ। ਮਸ਼ਹੂਰ ਫਿਲਮੀ ਸਿਤਾਰੇ ਅਤੇ ਕਾਰੋਬਾਰੀ ਉਨ੍ਹਾਂ ਦੇ ਗਾਹਕਾਂ ਵਿੱਚ ਸ਼ਾਮਲ ਹਨ।
ਤਾਨੀਆ ਦੀ ਸੁੰਦਰਤਾ ਨੇ ਬਾਬੀ ਦਿਓਲ ਤੇ ਅਜਿਹਾ ਜਾਦੂ ਕੀਤਾ ਕਿ ਉਹ ਤਾਨੀਆ ਦੇ ਦੀਵਾਨੇ ਹੋ ਗਏ। ਇਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਹੈ। ਇਨ੍ਹਾਂ ਦੇ ਪ੍ਰੇਮ ਵਿਆਹ ਦੀ ਵੀ ਕਮਾਲ ਦੀ ਕਹਾਣੀ ਹੈ। ਇਨ੍ਹਾਂ ਦਾ ਵਿਆਹ 30 ਮਈ 1996 ਨੂੰ ਹੋਇਆ ਸੀ।
ਕਿਹਾ ਜਾਂਦਾ ਹੈ ਕਿ ਇੱਕ ਵਾਰ ਬਾਬੀ ਦਿਓਲ ਆਪਣੇ ਦੋਸਤਾਂ ਸਮੇਤ ਜਦੋਂ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਆਏ ਤਾਂ ਉੱਥੇ ਤਾਨੀਆ ਨੂੰ ਦੇਖ ਕੇ ਉਸ ਵੱਲ ਖਿੱਚੇ ਗਏ। ਇਸ ਤੋਂ ਬਾਅਦ ਬਾਬੀ ਦਿਓਲ ਨੇ ਤਾਨੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਅਖੀਰ ਉਹ ਕਿਸੇ ਨਾ ਕਿਸੇ ਤਰੀਕੇ ਇਸ ਵਿਚ ਕਾਮਯਾਬ ਹੋ ਗਏ। ਫਿਰ ਇਹ ਮੁਲਾਕਾਤਾਂ ਦਾ ਸਿਲਸਿਲਾ ਪਿਆਰ ਵਿੱਚ ਬਦਲ ਗਿਆ। ਜਿਸ ਸਦਕਾ ਇੱਕ ਦਿਨ ਉਹ ਪਤੀ-ਪਤਨੀ ਬਣ ਗਏ।