ਅੱਜਕੱਲ੍ਹ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਉਹ ਸੋਸ਼ਲ ਮੀਡੀਆ ਤੇ ਇੱਕ ਤੋਂ ਬਾਅਦ ਇੱਕ ਵੀਡੀਓ ਵਾਈਰਲ ਕਰ ਰਿਹਾ ਹੈ।

ਜਿਹੜਾ ਇਨਸਾਨ ਖੁਦ ਜਬਰ ਜਿਨਾਹ ਅਤੇ ਕਿਸੇ ਦੀ ਜਾਨ ਲੈਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ, ਉਹ ਆਪਣੇ ਸ਼ਰਧਾਲੂਆਂ ਨੂੰ ਪ੍ਰਵਚਨ ਕਰਦਾ ਹੈ। ਨੌਜਵਾਨਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦਾ ਹੈ। ਵੱਡੇ ਅਕਾਰ ਦੀ ਤਿੱਖੀ ਚੀਜ਼ ਨਾਲ ਕੇਕ ਕੱਟ ਕੇ ਜਸ਼ਨ ਮਨਾਉਂਦਾ ਹੈ।

ਉੰਜ ਇਹ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ। ਰਾਮ ਰਹੀਮ 40 ਦਿਨਾਂ ਲਈ ਪੈਰੋਲ ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਉਹ 21 ਜਨਵਰੀ ਤੋਂ ਬਰਨਾਵਾ ਆਸ਼ਰਮ ਵਿੱਚੋਂ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਕਰ ਰਿਹਾ ਹੈ।

ਕਦੇ ਉਹ ਮਿਊਜ਼ਿਕ ਡਾਇਰੈਕਟਰ ਬਣਿਆ ਨਜ਼ਰ ਆਉੰਦਾ ਹੈ। ਕਦੇ ਘੋੜੇ ਨਾਲ ਦੌੜ ਲਗਾਉਂਦਾ ਦਿਖਦਾ ਹੈ। ਕਦੇ ਕੇਕ ਕੱਟਦਾ ਹੈ ਅਤੇ ਕਦੇ ਸਫੈਦ ਕਬੂਤਰਾਂ ਨੂੰ ਦਾਣਾ ਪਾਉੰਦਾ ਹੈ। ਕੇਕ ਕੱਟਣ ਲਈ ਉਹ ਜਿਸ ਚੀਜ਼ ਦੀ ਵਰਤੋਂ ਕਰਦਾ ਹੈ, ਉਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ।

ਰਾਮ ਰਹੀਮ ਨੇ ਜੋ ਵੀਡੀਓ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਹੈ, ਉਸ ਵਿੱਚ ਉਹ ਹੈਂਡਬਾਲ ਖੇਡ ਰਿਹਾ ਹੈ। ਇਹ ਵੀਡੀਓ 1 ਮਿੰਟ 20 ਸੈਕਿੰਡ ਦੀ ਹੈ। ਉਸ ਨੇ ਕਾਲੀ ਟੀ ਸ਼ਰਟ ਅਤੇ ਚਿੱਟਾ ਪਜਾਮਾ ਪਾਇਆ ਹੋਇਆ ਹੈ। ਉਸ ਦੇ ਹੱਥ ਵਿੱਚ ਲਾਲ ਰੰਗ ਦੀ ਬਾਲ ਹੈ ਅਤੇ ਉਹ ਗੋਲ ਕਰ ਰਿਹਾ ਹੈ।

ਉਸ ਦਾ ਇਸ ਤਰਾਂ ਕਰਨਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਆਪਣੇ ਆਪ ਨੂੰ ਧਾਰਮਿਕ ਦੱਸਣ ਵਾਲਾ ਖੁਦ ਵੱਖ ਵੱਖ ਮਾਮਲਿਆਂ ਅਧੀਨ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਪਰ ਸਰਕਾਰ ਤੱਕ ਪਹੁੰਚ ਹੋਣ ਕਾਰਨ ਉਸ ਨੂੰ ਵਾਰ ਵਾਰ ਪੈਰੋਲ ਮਿਲ ਰਹੀ ਹੈ।

ਜੇਲ੍ਹ ਤੋਂ ਬਾਹਰ ਆ ਕੇ ਵੀ ਉਹ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਨਹੀਂ ਮੁੜਦਾ। ਉਸ ਦੀਆਂ ਇਨ੍ਹਾਂ ਵੀਡੀਓਜ਼ ਤੇ ਵੱਖ ਵੱਖ ਵਿਅਕਤੀਆਂ ਦੇ ਵੱਖ ਵੱਖ ਵਿਚਾਰ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ