ਇਸ ਦੁਨੀਆਂ ਵਿੱਚ ਸਾਡੀ ਸੋਚ ਤੋਂ ਵੀ ਪਰੇ ਗਰੀਬੀ ਹੈ ਅਤੇ ਕਿਧਰੇ ਇੰਨੀ ਅਮੀਰੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਮਿਹਨਤ ਕਰਨਾ ਸਾਡਾ ਸਭ ਦਾ ਹੀ ਫਰਜ਼ ਹੈ। ਜਦੋਂ ਕਿਸੇ ਇਨਸਾਨ ਨੂੰ ਆਪਣੀ ਸੋਚ ਤੋਂ ਪਰੇ ਕੁਝ ਨਜ਼ਰ ਆਉਂਦਾ ਹੈ ਤਾਂ ਉਸ ਦਾ ਚੌੰਕਣਾ ਸੁਭਾਵਕ ਹੈ।

ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਇੱਕ ਵੇਟਰ ਲੜਕੀ ਨਾਲ ਅਜੀਬ ਜਿਹੀ ਘਟਨਾ ਵਾਪਰੀ ਹੈ। ਇਸ ਲੜਕੀ ਦਾ ਨਾਮ ਲੌਰੇਨ ਹੈ। ਭਾਵੇਂ ਉਹ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਪਰ ਪਾਰਟ ਟਾਈਮ ਇੱਕ ਰੈਸਟੋਰੈੰਟ ਵਿੱਚ ਵੇਟਰ ਦਾ ਕੰਮ ਵੀ ਕਰਦੀ ਹੈ।

ਇੱਕ ਦਿਨ 4 ਕੁਰਸੀਆਂ ਵਾਲੇ ਟੇਬਲ ਉੱਤੇ ਵਿਅਕਤੀ ਖਾਣਾ ਖਾਣ ਬੈਠੇ। ਲੌਰੇਨ ਨੇ ਉਨ੍ਹਾਂ ਨੂੰ ਖਾਣਾ ਵਰਤਾਇਆ। ਖਾਣਾ ਖਾਣ ਉਪਰੰਤ ਜਦੋਂ ਲੌਰੇਨ ਨੇ ਉਨ੍ਹਾਂ ਨੂੰ 48 ਹਜ਼ਾਰ ਦਾ ਬਿਲ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਇਸ ਵਿੱਚ 8 ਲੱਖ ਰੁਪਏ ਹੋਰ ਪਾਉਣ ਲਈ ਕਿਹਾ। ਇਹ ਸੁਣ ਕੇ ਲੌਰੇਨ ਦਾ ਸਿਰ ਚਕਰਾ ਗਿਆ।

ਉਸ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਉਹ ਭਾਵੁਕ ਹੋ ਕੇ ਰੋਣ ਲੱਗੀ। ਦਰਅਸਲ ਇਹ ਗਾਹਕ ਲੌਰੇਨ ਨੂੰ 8 ਲੱਖ ਰੁਪਏ ਟਿੱਪ ਦੇ ਰਹੇ ਸਨ। ਲੌਰੇਨ ਤਾਂ ਇੰਨੀ ਵੱਡੀ ਟਿੱਪ ਬਾਰੇ ਸੋਚ ਵੀ ਨਹੀਂ ਸੀ ਸਕਦੀ। ਉਸ ਨੇ ਆਪਣੀ ਕਰਮਚਾਰੀ ਸਾਥਣ ਦੀ ਸਲਾਹ ਲਈ। ਰੈਸਟੋਰੈੰਟ ਦੇ ਮੈਨੇਜਰ ਨੂੰ ਵੀ ਕੋਈ ਇਤਰਾਜ਼ ਨਹੀਂ ਸੀ।

ਇਸ ਤਰਾਂ ਲੌਰੇਨ ਨੂੰ 8 ਲੱਖ ਰੁਪਏ ਟਿੱਪ ਵਜੋਂ ਮਿਲ ਗਏ। ਪਤਾ ਲੱਗਾ ਹੈ ਕਿ ਇਹ ਗਾਹਕ ਕ੍ਰਿਪਟੋ ਦਾ ਕਾਰੋਬਾਰ ਕਰਨ ਵਾਲੇ ਸਨ। ਜਿਹੜੇ 10 ਅਰਬ ਜਾਇਦਾਦ ਦੇ ਮਾਲਕ ਦੱਸੇ ਜਾਂਦੇ ਹਨ। ਲੌਰੇਨ ਨੇ ਸਾਢੇ 5 ਲੱਖ ਰੁਪਏ ਆਪ ਰੱਖ ਕੇ ਬਾਕੀ ਢਾਈ ਲੱਖ ਰੁਪਏ ਆਪਣੇ ਸਾਥੀ ਕਰਮਚਾਰੀਆਂ ਵਿੱਚ ਵੰਡ ਦਿੱਤੇ।