ਲਵ-ਮੈਰਿਜ ਤੋਂ 15 ਦਿਨ ਬਾਅਦ ਕੁੜੀ ਦੀ ਇਸ ਹਾਲਤ ਚ ਮਿਲੀ ਲਾਸ਼, ਦੇਖੋ ਤਸਵੀਰਾਂ

ਇਸ ਮਹਿੰਗਾਈ ਦੇ ਯੁਗ ਵਿੱਚ ਮਾਤਾ ਪਿਤਾ ਪਾਈ ਪਾਈ ਜੋੜ ਕੇ ਆਪਣੀ ਧੀ ਦਾ ਵਿਆਹ ਕਰਦੇ ਹਨ। ਕਈ ਵਾਰ ਲੜਕੀ ਖੁਦ ਹੀ ਲੜਕਾ ਪਸੰਦ ਕਰ ਲੈਂਦੀ ਹੈ ਪਰ ਧੀ ਦੀ ਖੁਸ਼ੀ ਲਈ ਮਾਤਾ ਪਿਤਾ ਸਹਿਮਤ ਹੋ ਜਾਂਦੇ ਹਨ।

ਉਹ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਸਮਝਦੇ ਹਨ ਪਰ ਜਦੋਂ ਉਨ੍ਹਾਂ ਦੀ ਧੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਜੋ ਉਨ੍ਹਾਂ ਦੇ ਦਿਲ ਤੇ ਬੀਤਦੀ ਹੈ, ਉਹ ਹੀ ਜਾਣਦੇ ਹਨ।

ਮਾਮਲਾ ਤਰਨਤਾਰਨ ਦੇ ਪਿੰਡ ਭੀਖੀਵਿੰਡ ਦਾ ਹੈ। ਜਿੱਥੇ ਲਗਭਗ 2 ਹਫ਼ਤੇ ਪਹਿਲਾਂ ਵਿਆਹੀ 15 ਸਾਲਾ ਲੜਕੀ ਸਿਮਰਨਜੀਤ ਕੌਰ ਦੀ ਆਪਣੇ ਸਹੁਰੇ ਘਰ ਭੇਦਭਰੀ ਹਾਲਤ ਵਿੱਚ ਜਾਨ ਚਲੀ ਗਈ ਹੈ।

ਮਿਰਤਕਾ ਦੇ ਮਾਤਾ ਪਿਤਾ ਇਸ ਲਈ ਮਿਰਤਕਾ ਦੀ ਸੱਸ, ਸਹੁਰੇ, ਪਤੀ ਅਤੇ ਪਤੀ ਦੇ ਭਰਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭੀਖੀਵਿੰਡ ਦੇ ਰਹਿਣ ਵਾਲੇ ਦੇਸਾ ਸਿੰਘ ਦੇ ਪੁੱਤਰ ਗੁਰਲਾਲ ਸਿੰਘ ਦੀ ਧੀ ਸਿਮਰਨਜੀਤ ਕੌਰ ਦਾ ਵਿਆਹ 21 ਫਰਵਰੀ ਨੂੰ ਇਸੇ ਪਿੰਡ ਦੇ ਰਹਿਣ ਵਾਲੇ ਪਵਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ।

ਇਹ ਇੱਕ ਪ੍ਰੇਮ ਵਿਆਹ ਸੀ। ਲੜਕੀ ਦੀ ਉਮਰ 15 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ 2 ਦਿਨ ਪਹਿਲਾਂ ਸਿਮਰਨਜੀਤ ਕੌਰ ਨੇ ਫੋਨ ਕਰਕੇ ਸਹੁਰਾ ਪਰਿਵਾਰ ਦੁਆਰਾ ਗਲਤ ਸਲੂਕ ਕਰਨ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ।

ਹੁਣ ਪਿੰਡ ਦੇ ਸਰਪੰਚ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਧੀ ਇਸ ਦੁਨੀਆਂ ਤੇ ਨਹੀਂ ਰਹੀ। ਜਦੋਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਦੀ ਧੀ ਦੇ ਗਲੇ ਉੱਤੇ ਨਿਸ਼ਾਨ ਸਨ।

ਇੰਨਾ ਹੀ ਨਹੀਂ ਮਿਰਤਕਾ ਸਿਮਰਨਜੀਤ ਕੌਰ ਦੇ ਪਤੀ ਪਵਨਦੀਪ ਸਿੰਘ ਦੇ ਚਿਹਰੇ ਤੇ ਵੀ ਨਿਸ਼ਾਨ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਮਰਨਜੀਤ ਕੌਰ ਦੀ ਜਾਨ ਲਈ ਗਈ ਹੈ। ਸਹੁਰਾ ਪਰਿਵਾਰ ਨੇ ਮਾਮਲਾ ਪਿੰਡ ਦੇ ਸਰਪੰਚ ਦੇ ਤਾਂ ਧਿਆਨ ਵਿੱਚ ਲਿਆ ਦਿੱਤਾ ਪਰ ਮਿਰਤਕਾ ਦੇ ਪੇਕੇ ਪਰਿਵਾਰ ਨੂੰ ਨਹੀਂ ਦੱਸਿਆ।

ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਮਿ੍ਤਕ ਦੇਹ ਕਬਜ਼ੇ ਵਿੱਚ ਲੈ ਕੇ ਪੱਟੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ। ਜਿਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪਰਿਵਾਰ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *