ਸਾਊਥ ਫ਼ਿਲਮਾਂ ਦੇ ਇਸ ਮਹਾਨ ਐਕਟਰ ਦੀ ਹੋਈ ਮੌਤ, ਸਾਰੇ ਮੁਲਕ ਚ ਸੋਗ ਦੀ ਲਹਿਰ

ਦੱਖਣ ਭਾਰਤੀ ਫਿਲਮ ਇੰਡਸਟਰੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਹ ਪਤਾ ਲੱਗਾ ਕਿ ਨੰਦਮੁਰੀ ਤਾਰਕ ਰਤਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਜਿੱਥੇ ਉਹ ਇੱਕ ਫਿਲਮੀ ਅਦਾਕਾਰ ਸਨ, ਉੱਥੇ ਹੀ ਰਾਜਨੀਤੀ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਸਨ।

ਜਿਸ ਕਰਕੇ ਰਾਜਨੀਤਕ ਹਲਕਿਆਂ ਵਿੱਚ ਵੀ ਉਨ੍ਹਾਂ ਦੇ ਦੇਹਾਂਤ ਤੇ ਸੋਗ ਮਨਾਇਆ ਜਾ ਰਿਹਾ ਹੈ। ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਨੰਦਮੁਰੀ ਤਾਰਕ ਰਤਨ 18 ਫਰਵਰੀ ਨੂੰ ਇੱਕ ਰਾਜਨੀਤਕ ਰੈਲੀ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਉੱਥੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਜ਼ਮੀਨ ਤੇ ਡਿੱਗ ਪਏ।

ਉੱਥੇ ਇੱਕ ਦਮ ਹਫੜਾ ਦਫੜੀ ਮਚ ਗਈ। ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਨੰਦਮੁਰੀ ਤਾਰਕ ਰਤਨ ਦਾ 20 ਫਰਵਰੀ ਨੂੰ ਅੰਤਮ ਸਸਕਾਰ ਕੀਤਾ ਗਿਆ।

ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਪਰਿਵਾਰ ਦੇ ਜੀਅ, ਰਿਸ਼ਤੇਦਾਰ ਸਬੰਧੀ, ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਅਤੇ ਰਾਜਨੀਤਕ ਸ਼ਖਸ਼ੀਅਤਾਂ ਹਾਜ਼ਰ ਸਨ। ਹਰ ਕੋਈ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਨੰਦਮੁਰੀ ਤਾਰਕ ਰਤਨ ਦੇ ਦੇਹਾਂਤ ਤੇ ਅਫਸੋਸ ਜ਼ਾਹਿਰ ਕੀਤਾ ਹੈ। ਮਿਰਤਕ ਦੀ ਪਤਨੀ ਅਲਿਆ ਰੈੱਡੀ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਦੀ ਸਿਹਤ ਵੀ ਖਰਾਬ ਹੋ ਗਈ ਹੈ।

ਮਿਰਤਕ ਦੇ ਛੋਟੇ ਭਰਾ ਸਾਉਥ ਦੇ ਸੁਪਰ ਸਟਾਰ ਜੂਨੀਅਰ ਐੱਨ ਟੀ ਆਰ ਨੂੰ ਵੀ ਵੱਡਾ ਝਟਕਾ ਲੱਗਾ ਹੈ। ਨੰਦਮੁਰੀ ਤਾਰਕ ਰਤਨ ਨੇ 2002 ਵਿੱਚ ‘ਓਕਾਟੋ ਨੰਬਰ ਕੁਰੜੂ’ ਫਿਲਮ ਰਾਹੀਂ ਫਿਲਮੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

Leave a Reply

Your email address will not be published. Required fields are marked *