ਸਿੰਮੀ ਚਾਹਲ ਦੀ ਖੂਬਸੂਰਤੀ ਅਤੇ ਸਾਦਗੀ ਅੱਗੇ ਸਭ ਕੁੱਝ ਫਿੱਕਾ

ਪੰਜਾਬੀ ਫਿਲਮ ਇੰਡਸਟਰੀ ਵਿੱਚ ਕੁਝ ਅਜਿਹੀਆਂ ਸ਼ਖਸ਼ੀਅਤਾਂ ਹਨ, ਜਿਨ੍ਹਾਂ ਨੂੰ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇੰਨੀ ਪ੍ਰਸਿੱਧੀ ਮਿਲੀ ਕਿ ਉਹ ਬੁਲੰਦੀਆਂ ਤੇ ਛਾਅ ਗਈਆਂ। ਇਨ੍ਹਾਂ ਅਦਾਕਾਰਾਂ ਵਿੱਚੋੰ ਇੱਕ ਨਾਂ ਹੈ, ਸਿਮਰਪ੍ਰੀਤ ਕੌਰ ਚਾਹਲ। ਜਿਨ੍ਹਾਂ ਨੂੰ ਸਿੰਮੀ ਚਾਹਲ ਦੇ ਨਾਮ ਨਾਲ ਜਿਆਦਾ ਜਾਣਿਆ ਜਾਂਦਾਹੈ।

ਸਿੰਮੀ ਚਾਹਲ ਨੂੰ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਸਰਗਰਮ ਦੇਖਿਆ ਜਾ ਸਕਦਾ ਹੈ, ਜਿਸ ਦੀ ਬਦੌਲਤ ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰਸਕ ਹਨ। ਇਸ ਮਾਡਲ ਅਤੇ ਅਦਾਕਾਰਾ ਸਿੰਮੀ ਚਾਹਲ ਦਾ ਸਬੰਧ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਨਾਲ ਹੈ। ਉਨ੍ਹਾਂ ਦਾ ਜਨਮ ਇੱਥੇ 9 ਮਈ 1992 ਨੂੰ ਹੋਇਆ।

ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੰਗੀਤ ਵੀਡੀਓਜ਼ ਰਾਹੀਂ ਗਾਇਕ ਗੁਰਪ੍ਰੀਤ ਚੱਠਾ ਦੇ ਗੀਤ ‘ਗੁਜ਼ਾਰਾ’ ਰਾਹੀਂ ਕੀਤੀ। 2016 ਵਿੱਚ ਸਿੰਮੀ ਚਾਹਲ ਦੀ ਪੰਜਾਬੀ ਫਿਲਮਾਂ ਵਿੱਚ ਐੰਟਰੀ ਹੋ ਗਈ। ਉਨ੍ਹਾਂ ਦੀ ਸਭ ਤੋਂ ਪਹਿਲੀ ਫਿਲਮ ‘ਬੰਬੂਕਾਟ’ ਸੀ।

ਇਸ ਤੋਂ ਬਾਅਦ ਸਿੰਮੀ ਚਾਹਲ ਨੂੰ ਲਗਾਤਾਰ ਫਿਲਮਾਂ ਮਿਲਦੀਆਂ ਗਈਆਂ। ਅੱਜ ਉਹ ਸਫਲ ਅਦਾਕਾਰਾ ਹਨ। ਫਿਲਮ ‘ਬੰਬੂਕਾਟ’ ਦੇ ਨਾਇਕ ਐਮੀ ਵਿਰਕ ਸਨ। ਇਹ ਫਿਲਮ ਪੂਰੀ ਤਰ੍ਹਾਂ ਹਿੱਟ ਹੋਈ ਸੀ ਅਤੇ ਇਸ ਫਿਲਮ ਨੇ 20 ਕਰੋਡ਼ ਰੁਪਏ ਤੋਂ ਵੀ ਵੱਧ ਦਾ ਕਾਰੋਬਾਰ ਕੀਤਾ ਸੀ।

ਫੇਰ 2017 ਵਿੱਚ ਉਹ ਐਕਸ਼ਨ ਡਰਾਮਾ ਫਿਲਮ ਸਰਵਣ ਵਿੱਚ ਅਮਰਿੰਦਰ ਗਿੱਲ ਨਾਲ ਆਈ। ਇਹ ਫਿਲਮ ਵੀ ਹਿੱਟ ਰਹੀ ਅਤੇ ਚੰਗੀ ਕਮਾਈ ਕੀਤੀ। ਸਿੰਮੀ ਚਾਹਲ ਨੂੰ ‘ਬੰਬੂਕਾਟ’ ਵਿੱਚ ਨਿਭਾਏ ਕਿਰਦਾਰ ਕਾਰਨ 2017 ਵਿੱਚ ਪੰਜਾਬੀ ਫਿਲਮ ਫੇਅਰ ਐਵਾਰਡ ਮਿਲਿਆ।

ਇਸ ਤੋਂ ਬਿਨਾਂ ਉਸ ਨੂੰ ਪੀ ਟੀ ਸੀ ਪੰਜਾਬੀ ਫਿਲਮ ਐਵਾਰਡ ਵੀ ਮਿਲ ਚੁੱਕਾ ਹੈ। ਸਿੰਮੀ ਚਾਹਲ ਦੁਆਰਾ ਫਿਲਮ ਰੱਬ ਦਾ ਰੇਡੀਓ, ਚੱਲ ਮੇਰਾ ਪੁੱਤ ਦੀ ਸੀਰੀਜ਼, ਦਾਣਾ ਪਾਣੀ, ਗੋਲਕ ਬੁਗਨੀ ਬੈਂਕ ਤੇ ਬਟੂਆ ਆਦਿ ਵਿੱਚ ਨਿਭਾਏ ਗਏ ਰੋਲ ਦੀ ਖੂਬ ਪ੍ਰਸੰਸਾ ਹੋਈ ਹੈ।

ਪੰਜਾਬੀ ਫਿਲਮ ਜਗਤ ਨੂੰ ਉਨ੍ਹਾਂ ਤੋੰ ਬਹੁਤ ਉਮੀਦਾਂ ਹਨ। ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੰਮੀ ਚਾਹਲ ਨੂੰ ਹੋਰ ਵੀ ਸਫਲਤਾ ਹਾਸਲ ਹੋਵੇਗੀ।

Leave a Reply

Your email address will not be published. Required fields are marked *