ਕਈ ਵਾਰ ਅਸੀਂ ਰਸਤੇ ਵਿੱਚ ਮਿਲੀ ਸਹੂਲਤ ਦਾ ਲਾਭ ਉਠਾਉਣ ਦੇ ਚੱਕਰ ਵਿੱਚ ਨੁਕਸਾਨ ਕਰਵਾ ਬੈਠਦੇ ਹਾਂ ਹਾਲਾਂਕਿ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਪਰ ਹਾਲਾਤ ਕਦੋਂ ਕਿਸੇ ਨੂੰ ਪੁੱਛਦੇ ਹਨ?
ਕੋਈ ਪਤਾ ਨਹੀਂ ਕਦੋਂ ਸਾਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੇੈ ਜਾਵੇ। ਘਟਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਜਿੱਥੇ ਬਠਿੰਡਾ ਰੋਡ ਤੇ ਪੈਂਦੇ ਪਿੰਡ ਭੁੱਲਰ ਕੋਲ ਪੈਟਰੋਲ ਪੰਪ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਬਲੈਰੋ ਚਾਲਕ ਨੂੰ ਆਪਣੀ ਜਾਨ ਗਵਾਉਣੀ ਪੇੈ ਗਈ।
ਬਲੈਰੋ ਵਾਲਾ ਲਾਭ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਟਾਇਰ ਪੈਂਚਰ ਹੋ ਜਾਣ ਕਰਕੇ ਸੋਲਰ ਲਾਈਟ ਦੀ ਰੋਸ਼ਨੀ ਵਿੱਚ ਆਪਣੀ ਗੱਡੀ ਦਾ ਟਾਇਰ ਬਦਲ ਰਿਹਾ ਸੀ। ਉਸ ਦੀ ਗੱਡੀ ਗਾਜਰਾਂ ਨਾਲ ਲੋਡ ਸੀ।
ਲਾਭ ਸਿੰਘ ਨੇ ਆਪਣੀ ਗੱਡੀ ਦਾ ਜੈੱਕ ਲਗਾਇਆ ਹੋਇਆ ਸੀ। ਇਸ ਸਮੇਂ ਪਿੱਛੇ ਤੋਂ ਇੱਕ ਇਨੋਵਾ ਗੱਡੀ ਆਈ। ਜੋ ਜ਼ੋਰ ਨਾਲ ਬਲੈਰੋ ਗੱਡੀ ਵਿੱਚ ਆ ਵੱਜੀ।
ਜਿਸ ਨਾਲ ਗੱਡੀ ਲਾਭ ਸਿੰਘ ਦੇ ਉੱਤੇ ਆ ਡਿੱਗੀ ਅਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਨੋਵਾ ਵਾਲੇ ਨੇ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਉਤਾਰੀਆਂ ਅਤੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਮਿਰਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਮਾਮਲੇ ਦੀ ਸਚਾਈ ਜਾਨਣ ਵਿੱਚ ਜੁਟੀ ਹੋਈ ਹੈ।