‘ਚਿੱਠੀਏ ਨੀ ਚਿੱਠੀਏ’ ਗਾਣਾ ਗਾ ਕੇ ਪੰਜਾਬੀ ਸਰੋਤਿਆਂ ਵਿੱਚ ਵਾਹ ਵਾਹ ਖੱਟਣ ਵਾਲੇ ਹਰਭਜਨ ਮਾਨ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਪੰਜਾਬੀ ਗਾਇਕੀ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਸਥਾਨ ਹਾਸਲ ਹੈ। ਹਰਭਜਨ ਮਾਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਖੇਮੂਆਣਾ ਵਿੱਚ ਹੋਇਆ।
ਹਰਭਜਨ ਮਾਨ ਦਾ ਵਿਆਹ ਹਰਮਨ ਮਾਨ ਨਾਲ ਹੋਇਆ। ਇਨ੍ਹਾਂ ਦੇ ਘਰ ਇੱਕ ਪੁੱਤਰ ਅਵਕਾਸ਼ ਮਾਨ ਅਤੇ ਧੀ ਸਹਿਰ ਕੌਰ ਨੇ ਜਨਮ ਲਿਆ। ਹਰਭਜਨ ਮਾਨ ਅਤੇ ਉਨ੍ਹਾਂ ਦੀ ਪਤਨੀ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ।
ਇਨ੍ਹਾਂ ਵੱਲੋ ਲਗਾਤਾਰ ਆਪਣੇ ਫੈਨਜ਼ ਨਾਲ ਸ਼ੋਸਲ ਮੀਡੀਆ ਰਾਹੀ ਰਾਬਤਾ ਕਾਇਮ ਰੱਖਿਆ ਜਾਂਦਾ ਹੈ। ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਉਹ ਵੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਅਪਡੇਟ ਦਿੰਦੇ ਰਹਿੰਦੇ ਹਨ।
ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਪਸੰਦ ਕਰਦੇ ਹਨ। ਜਦੋਂ 1992 ਵਿੱਚ ਹਰਭਜਨ ਮਾਨ ਦਾ ਗਾਣਾ ‘ਚਿੱਠੀਏ ਨੀ ਚਿੱਠੀਏ’ ਆਇਆ ਤਾਂ ਇਸ ਗਾਣੇ ਨੇ ਤਹਿਲਕਾ ਮਚਾ ਦਿੱਤਾ।
ਇਸ ਗਾਣੇ ਮੁਤਾਬਕ ਇੱਕ ਮਾਂ ਵਿਦੇਸ਼ ਗਏ ਆਪਣੇ ਪੁੱਤਰ ਨੂੰ ਚਿੱਠੀ ਲਿਖ ਕੇ ਘਰ ਦੀ ਮਾਲੀ ਹਾਲਤ ਦਾ ਵਰਨਣ ਕਰਦੀ ਹੈ। ਮਾਂ ਆਪਣੀ ਧੀ ਦੇ ਵਿਆਹ ਅਤੇ ਪਰਿਵਾਰ ਤੇ ਚੜ੍ਹੇ ਕਰਜ਼ੇ ਦੀ ਵੀ ਗੱਲ ਕਰਦੀ ਹੈ। ਹਰਭਜਨ ਮਾਨ ਅਦਾਕਾਰੀ ਵਿੱਚ ਵੀ ਸਲਾਹੇ ਗਏ।
ਉਨ੍ਹਾਂ ਨੇ 2002 ਵਿੱਚ ਪੰਜਾਬੀ ਫਿਲਮ ‘ਜੀ ਆਇਆਂ ਨੂੰ’ ਵਿੱਚ ਆਪਣੀ ਅਦਾਕਾਰੀ ਦਿਖਾਈ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਬਿਨਾਂ ਉਨ੍ਹਾਂ ਨੇ ਨਿਰਮਾਤਾ ਦੇ ਤੌਰ ਤੇ ਫਿਲਮ ‘ਜੱਗ ਜਿਉੰਦਿਆਂ ਦੇ ਮੇਲੇ’ ਬਣਾਈ। ਹਰਭਜਨ ਮਾਨ ਨੂੰ ਪੰਜਾਬੀ ਖਾਣਾ ਪਸੰਦ ਹੈ।
ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਉਹ ਖੁਸ਼ ਹੋ ਕੇ ਖਾਂਦੇ ਹਨ। ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਗਾਇਕ ਹੈ। ਜਦਕਿ ਧੀ ਸਹਿਰ ਨੇ ਮਾਸਟਰ ਆਫ ਸਾਇੰਸ ਵਿੱਚ ਡਿਗਰੀ ਹਾਸਲ ਕੀਤੀ ਹੈ। ਹਰਭਜਨ ਮਾਨ ਨੇ ਅੱਜ ਤੱਕ ਸਾਫ ਸੁਥਰੇ ਗਾਣੇ ਗਾਏ ਹਨ।
ਅਸਲ ਵਿਚ ਜੇ ਕਿਸੇ ਕਲਾਕਾਰ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਸਿਰਫ ਹਰਭਜਨ ਮਾਨ ਹੀ ਹਨ। ਹਰਭਜਨ ਮਾਨ ਨੇ ਆਪਣੇ ਗੀਤਾਂ ਵਿਚ ਹਥਿਆਰਾ, ਅਮਲ, ਫੁਕਰੀਬਾਜੀ ਨੂੰ ਕਦੇ ਪ੍ਰਮੋਟ ਨਹੀਂ ਕੀਤਾ।