ਧੀ ਦੇ ਹੱਥ ਪੀਲੇ ਕਰਕੇ ਉਸ ਦੇ ਮਾਤਾ ਪਿਤਾ ਸੁਰਖਰੂ ਹੋਇਆ ਮਹਿਸੂਸ ਕਰਦੇ ਹਨ। ਕਿਸੇ ਧੀ ਦੇ ਮਾਤਾ ਪਿਤਾ ਲਈ ਕੰਨਿਆ ਦਾਨ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਨੂੰ ਨਿਭਾਉਣ ਉਪਰੰਤ ਉਹ ਬਹੁਤ ਖੁਸ਼ ਹੁੰਦੇ ਹਨ।
ਧੀ ਦੇ ਜਨਮ ਤੋਂ ਹੀ ਮਾਤਾ ਪਿਤਾ ਉਸ ਦੇ ਵਿਆਹ ਲਈ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੇ ਮਨ ਵਿੱਚ ਧੀ ਦੇ ਵਿਆਹ ਲਈ ਬੜਾ ਚਾਅ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਪਰਿਵਾਰ ਦੇ ਉਸ ਸਮੇਂ ਹੋਸ਼ ਉਡ ਗਏ,
ਜਦੋਂ ਵਿਆਹ ਤੋਂ ਸਿਰਫ 2 ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਨਹਾਉਣ ਲਈ ਗਈ ਬਾਥਰੂਮ ਵਿੱਚ ਹੀ ਦਮ ਤੋੜ ਗਈ। ਪੁਲਿਸ ਨੇ ਮਿਰਤਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਉਸ ਦੇ ਸਹੁਰੇ ਪਰਿਵਾਰ ਵਿੱਚ ਵੀ ਸੋਗ ਦੀ ਲਹਿਰ ਹੈ। ਘਟਨਾ ਥਾਣਾ ਸਰਧਨਾ ਦੇ ਪਿੰਡ ਅਹਿਮਦਾਬਾਦ ਦੀ ਹੈ। ਮਿਰਤਕਾ ਦਾ ਨਾਮ ਗੀਤਾ ਤਾਲਿਆਨ ਸੀ।
ਜੋ ਪੁਲਿਸ ਵਿੱਚ ਸਿਪਾਹੀ ਵਜੋਂ ਨੌਕਰੀ ਕਰਦੀ ਸੀ। ਉਹ ਮੁਜੱਫਰਨਗਰ ਵਿਖੇ ਤਾਇਨਾਤ ਸੀ। ਗੀਤਾ ਤਾਲਿਆਨ ਦਾ ਵਿਆਹ ਰੱਖਿਆ ਹੋਇਆ ਸੀ। 7 ਫਰਵਰੀ ਨੂੰ ਬੁਲੰਦ ਸ਼ਹਿਰ ਦੇ ਗੁਲਾਵਠੀ ਹਲਕੇ ਦੇ ਪਿੰਡ ਨੱਥੂਗੜ੍ਹੀ ਤੋਂ ਬਰਾਤ ਆਉਣੀ ਸੀ।
ਘਰ ਵਿੱਚ ਪੂਰੀ ਰੌਣਕ ਸੀ। ਹਰ ਕੋਈ ਕੰਮ ਦੇ ਸਿਲਸਿਲੇ ਵਿੱਚ ਭੱਜਿਆ ਫਿਰਦਾ ਸੀ। ਹਲਦੀ ਦੀ ਰਸਮ ਕੀਤੀ ਗਈ। ਜਿਸ ਤੋਂ ਬਾਅਦ ਗੀਤਾ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ।
ਜਦੋਂ ਕਾਫੀ ਦੇਰ ਬਾਅਦ ਵੀ ਉਹ ਬਾਥਰੂਮ ਤੋਂ ਬਾਹਰ ਨਾ ਨਿਕਲੀ ਤਾਂ ਪਰਿਵਾਰ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਗੀਤਾ ਨੇ ਕੋਈ ਜਵਾਬ ਨਾ ਦਿੱਤਾ। ਜਿਸ ਕਰਕੇ ਦਰਵਾਜ਼ਾ ਤੋੜਿਆ ਗਿਆ।
ਅੰਦਰ ਦੇਖਿਆ ਗੀਤਾ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ। ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ। ਇਤਲਾਹ ਮਿਲਣ ਤੇ ਪੁਲਿਸ ਪਹੁੰਚ ਗਈ।
ਪੁਲਿਸ ਨੇ ਗੀਤਾ ਦੀ ਮਿਰਤਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡਾਕਟਰੀ ਰਿਪੋਰਟ ਦੀ ਵੀ ਉਡੀਕ ਕੀਤੀ ਜਾ ਰਹੀ ਹੈ।
ਗੀਤਾ 2011 ਵਿੱਚ ਭਰਤੀ ਹੋਈ ਸੀ। ਉਸ ਦਾ ਸੁਮਿਤ ਤੇਵਤੀਆ ਨਾਲ ਰਿਸ਼ਤਾ ਪੱਕਾ ਹੋਇਆ ਸੀ। ਸੁਮਿਤ ਵੀ ਉੱਤਰ ਪ੍ਰਦੇਸ਼ ਪੁਲਿਸ ਵਿੱਚ ਵਿੱਚ ਨੌਕਰੀ ਕਰਦਾ ਹੈ।