ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਬਣਾਉਣ ਲਈ ਮਸ਼ਹੂਰ ਜੋੜੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ 2 ਪਤਨੀਆਂ ਦੇ ਹੁੰਦੇ ਹੋਏ ਅਰਮਾਨ ਮਲਿਕ ਇਕ ਹੋਰ ਪਤਨੀ ਵਿਆਹ ਕੇ ਲੈ ਆਉਂਦੇ ਹਨ।
ਸ਼ੁ
ਰੂ ਸ਼ੁਰੂ ਵਿਚ ਜਦੋਂ ਨਵੀਂ ਵਿਆਹੀ ਪਤਨੀ ਨਾਲ ਅਰਮਾਨ ਮਲਿਕ ਘਰ ਅੰਦਰ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਦਰਵਾਜ਼ਾ ਖੋਲਦੀ ਹੈ। ਆਪਣੇ ਪਤੀ ਨਾਲ ਇਕ ਹੋਰ ਔਰਤ ਨੂੰ ਦੇਖ ਉਹ ਹੈਰਾਨ ਹੋ ਜਾਂਦੀ ਹੈ।
ਮਾਮਲੇ ਦਾ ਪਤਾ ਲੱਗਣ ਤੇ ਉਹ ਆਪਣੇ ਪਤੀ ਅਤੇ ਉਸਦੀ ਨਵੀਂ ਪਤਨੀ ਨਾਲ ਕਲੇਸ਼ ਸ਼ੁਰੂ ਕਰ ਦਿੰਦੀ ਹੈ। ਉਹ ਆਪਣੇ ਪਤੀ ਅਤੇ ਉਸਦੀ ਨਵੀਂ ਪਤਨੀ ਨੂੰ ਮੰਦਾ ਚੰਗਾ ਬੋਲਦੀ ਹੈ। ਕੁਝ ਸਮੇਂ ਬਾਅਦ ਪਾਇਲ ਦੂਜੀ ਪਤਨੀ ਕ੍ਰਿਤੀਕਾ ਮਲਿਕ ਨੂੰ ਬੁਲਾਉਂਦੀ ਹੈ।
ਪਾਇਲ ਮਲਿਕ ਵੀ ਤੀਸਰੀ ਪਤਨੀ ਨੂੰ ਦੇਖ ਹੈਰਾਨ ਹੋ ਜਾਂਦੀ ਹੈ ਅਤੇ ਆਪਣੇ ਪਤੀ ਅਰਮਾਨ ਮਲਿਕ ਅਤੇ ਉਸਦੀ ਨਵੀਂ ਪਤਨੀ ਨੂੰ ਬੁਰਾ-ਭਲਾ ਬੋਲਦੀ ਹੈ। ਉਸ ਔਰਤ ਨੂੰ ਘਰ ਤੋਂ ਬਾਹਰ ਨਿਕਲਣ ਲਈ ਕਹਿੰਦੀ ਹੈ।
ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਹੈਰਾਨ ਹੁੰਦੀਆਂ ਹਨ ਕਿ ਉਸਨੇ 2 ਪਤਨੀਆਂ ਦੇ ਹੁੰਦੇ ਹੋਏ ਇੱਕ ਹੋਰ ਤੀਜਾ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਨੂੰ ਇਸ ਸਭ ਬਾਰੇ ਹੁਣ ਪਤਾ ਲੱਗ ਰਿਹਾ ਹੈ। ਪਾਇਲ ਕਹਿੰਦੀ ਹੈ ਕਿ ਅਰਮਾਨ ਨੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ।
ਉਹ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਨਾਲ ਵਿਆਹ ਕਰਵਾਏਗਾ। ਉਸ ਦੀਆਂ ਪਹਿਲਾਂ ਹੀ 2 ਪਤਨੀਆਂ ਹਨ ਅਤੇ ਉਹ ਹੁਣ ਇੱਕ ਹੋਰ ਤੀਸਰੀ ਪਤਨੀ ਨਾਲ ਵਿਆਹ ਕਰਕੇ ਆ ਗਿਆ ਹੈ।
ਅਰਮਾਨ ਦੀ ਦੂਸਰੀ ਪਤਨੀ ਕ੍ਰਿਤਿਕਾ ਰੋਂਦੀ ਹੋਈ ਕਹਿੰਦੀ ਹੈ ਕਿ ਉਸ ਦੀ ਮਾਂ ਨੇ ਪਹਿਲਾਂ ਹੀ ਉਸ ਨੂੰ ਅਰਮਾਨ ਨਾਲ ਵਿਆਹ ਕਰਵਾਉਣ ਤੋਂ ਮਨ੍ਹਾਂ ਕੀਤਾ ਸੀ। ਦੋਵੇਂ ਪਤਨੀਆਂ ਇਸ ਮਾਮਲੇ ਨੂੰ ਪੁਲਿਸ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਰਦੀਆਂ ਹਨ। ਉਹ ਦੋਵੇਂ ਤੀਸਰੀ ਪਤਨੀ ਨੂੰ ਧੱਕੇ ਦਿੰਦਿਆਂ ਹਨ।
ਵੀਡੀਓ ਦੇ ਅੰਤ ਵਿਚ ਅੰਤ ਵਿੱਚ ਅਰਮਾਨ ਮਲਿਕ ਦੇ ਦੱਸਣ ਤੇ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਇੱਕ ਪਰੈਂਕ ਸੀ। ਇਸ ਜੋੜੀ ਵੱਲੋਂ ਵੀਡੀਓਜ਼ ਬਣਾਕੇ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਜਾਂਦਾ ਹੈ। ਸ਼ੋਸਲ ਮੀਡੀਆ ਤੇ ਇਸ ਜੋੜੀ ਦੇ ਮਿਲੀਅਨ ਸਬਸਕ੍ਰਾਈਬਰ ਅਤੇ ਫਾਲੋਅਰਜ਼ ਹਨ। ਇਸ ਵੀਡੀਓ ਨੂੰ ਹੁਣ ਤੱਕ 1.3 ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।