The Rock ਦੀਆਂ ਆਪਣੇ ਪਰਿਵਾਰ ਨਾਲ 15 ਮਜ਼ੇਦਾਰ ਤਸਵੀਰਾਂ

ਡਵੇਨ ਡਗਲਸ ਜੌਹਨਸਨ, ਜਿਨ੍ਹਾਂ ਨੂੰ ਦ ਰੌਕ ਵਜੋਂ ਜਾਣਿਆ ਜਾਂਦਾ ਹੈ, ਉਹ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ, ਅਤੇ ਸੇਵਾਮੁਕਤ ਪੇਸ਼ੇਵਰ ਪਹਿਲਵਾਨ ਹਨ। ਰੌਕ ਦਾ ਜਨਮ 2 ਮਈ, 1972 ਨੂੰ ਹੇਵਰਡ, ਕੈਲੀਫੋਰਨੀਆ ਵਿੱਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਮ ਅਟਾ ਅਤੇ ਰੌਕੀ ਜੌਹਨਸਨ ਹੈ।

ਰੌਕ ਦੇ ਪਿਤਾ ਵੀ ਇੱਕ ਪੇਸ਼ੇਵਰ ਪਹਿਲਵਾਨ ਸਨ ਅਤੇ ਰੌਕ ਉਨ੍ਹਾਂ ਦੇ ਨਕਸ਼ੇ-ਕਦਮਾਂ ਤੇ ਹੀ ਚੱਲੇ। ਜੌਹਨਸਨ ਨੇ 1996 ਵਿੱਚ ਆਪਣੀ ਕੁਸ਼ਤੀ ਦੀ ਸ਼ੁਰੂਆਤ ਕੀਤੀ, ਜਦੋਂ ਉਸਨੂੰ ਵਿਸ਼ਵ ਕੁਸ਼ਤੀ ਫੈਡਰੇਸ਼ਨ (WWF) ਦੁਆਰਾ ਸਾਈਨ ਕੀਤਾ ਗਿਆ ਸੀ।

ਉਸਨੇ ਆਪਣੇ ਕਰਿਸ਼ਮੇ ਅਤੇ ਐਥਲੈਟਿਕਿਜ਼ਮ ਲਈ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਉਸਨੂੰ ਉਪਨਾਮ “ਦ ਰੌਕ” ਦਿੱਤਾ ਗਿਆ। ਉਸਨੇ 1998 ਵਿੱਚ ਆਪਣੀ ਪਹਿਲੀ ਡਬਲਯੂ ਡਬਲਯੂ ਐਫ ਚੈਂਪੀਅਨਸ਼ਿਪ ਜਿੱਤੀ। ਰੌਕ ਕਾਲਜ ਵਿਚ ਫੁੱਟਬਾਲ ਦਾ ਖਿਡਾਰੀ ਸੀ।

ਰੌਕ ਨੇ ਸਾਲ 1991 ਵਿਚ ਮਿਆਮੀ ਯੂਨੀਵਰਸਿਟੀ ਵੱਲੋਂ ਹੈਰੀਕੈਨਜ਼ ਫੁਟਬਾਲ ਟੀਮ ਵਿਚ ਖੇਡਦੇ ਹੋਏ ਰਾਸ਼ਟਰੀ ਚੈਮਪੀਅਨਸ਼ਿਪ ਜਿੱਤੀ। ਜਿਸ ਤੋਂ ਬਾਅਦ ਰੌਕ ਨੂੰ ਕੈਨੇਡੀਅਨ ਫੁਟਬਾਲ ਲੀਗ ਦੀ ਕੈਲਗਰੀ ਸਟੈਂਪਡਰਜ਼ ਵਲੋਂ ਖੇਡਣ ਦਾ ਮੌਕਾ ਮਿਲਿਆ ਅਤੇ 1995 ਵਿੱਚ ਰੌਕ ਦੇ ਖੇਡਣ ਤੇ 2 ਮਹੀਨੇ ਦੀ ਰੋਕ ਲਗਾ ਦਿੱਤੀ ਗਈ।

ਜਿਸ ਤੋਂ ਬਾਅਦ ਰੌਕ ਦਾ ਮਨ ਫੁੱਟਬਾਲ ਤੋਂ ਮੁੜ ਗਿਆ। ਇਹ ਉਹੀ ਸਮਾਂ ਸੀ ਜਦੋ ਰੌਕ ਨੇ ਰੇਸਲਿੰਗ ਦੀ ਦੁਨੀਆਂ ਵਿਚ ਜਾਣ ਦਾ ਫੈਸਲਾ ਲਿਆ। ਰੌਕ ਦੇ ਦਾਦਾ ਪੀਟਰ ਮੈਵੀਆ ਅਤੇ ਆਪਣੇ ਪਿਤਾ ਰਾੱਕੀ ਜੋਨਸਨ ਇੱਕ ਪੇਸ਼ਾਵਰ ਕੁਸ਼ਤੀਬਾਜ਼ ਸਨ।

ਰੇਸਲਿੰਗ ਦੀ ਦੁਨੀਆਂ ਵਿਚ ਰੌਕ ਨੂੰ ਪਹਿਲਾਂ ਪਹਿਲਾਂ “ਰਾੱਕੀ ਮੈਵੀਆ” ਦੇ ਨਾਮ ਨਾਲ ਜਾਣਿਆ ਜਾਣ ਲੱਗਾ, ਇਸ ਤੋਂ ਬਾਅਦ ਰੇਸਲਿੰਗ ਦੀ ਦੁਨੀਆਂ ਵਿਚ ਰੌਕ ਨੇ ਧਮਾਲ ਮਚਾ ਦਿੱਤੀ। ਹਰ ਕੋਈ ਰੌਕ ਦਾ ਫ਼ੈਨ ਬਣ ਗਿਆ ਅਤੇ ਰੌਕ ਪੂਰੀ ਦੁਨੀਆਂ ਵਿਚ ਦ ਰੌਕ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

ਆਪਣੀ ਨੇ ਆਪਣੇ ਦਾਦਾ ਅਤੇ ਪਿਤਾ ਤੋਂ ਵਿਚ ਵੱਧ ਨਾਮ ਕਮਾਇਆ। ਰੌਕ ਵਿਚ ਕਈ ਯੋਗਤਾਵਾਂ ਸਨ, ਜਿਸ ਕਰਕੇ ਉਹ ਸਿਰਫ ਰੇਸਲਿੰਗ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਸਨੇ ਸਾਲ 2003 ਵਿਚ ਫ਼ਿਲਮਾਂ ਵਿਚ ਵੀ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ। ਰੌਕ ਨੇ ਪਹਿਲੀ ਫਿਲਮ ਦ ਸਕਰਪੀਅਨ ਕਿੰਗ ਕੀਤੀ।

ਇਸ ਫਿਲਮ ਨੂੰ ਦੁਨੀਆਂ ਭਰ ਵਿਚ ਉਸਦੇ ਫੈਨਜ਼ ਨੇ ਪਸੰਦ ਕੀਤਾ। ਇਸ ਫਿਲਮ ਨੇ ਦਿਖਾ ਦਿੱਤਾ ਕਿ ਰੌਕ ਇੱਕ ਚੰਗੇ ਫਿਲਮ ਸਟਾਰ ਵੀ ਬਣ ਸਕਦੇ ਹਨ। ਦੁਨੀਆਂ ਭਰ ਵਿਚ ਇਸ ਫਿਲਮ ਤੋਂ ਬਾਅਦ ਰੌਕ ਦੀਆਂ ਅਗਲੀਆਂ ਫ਼ਿਲਮਾਂ ਦੀ ਉਡੀਕ ਸ਼ੁਰੂ ਹੋ ਗਈ।

ਇਸ ਤੋਂ ਬਾਅਦ ਰੌਕ ਦੀਆਂ ਫ਼ਿਲਮਾਂ ਨੇ ਇੱਕ ਤੋਂ ਬਾਅਦ ਦੂਜਾ ਰਿਕਾਰਡ ਬਣਾਇਆ। ਰੌਕ ਦੀ ਫਿਲਮ “ਜੁਮਾਂਜੀ- ਵੈਲਕਮ ਟੂ ਦਾ ਜੰਗਲ” ਦੀ ਕਮਾਈ ਨੇ ਦੁਨੀਆਂ ਦੇ ਸਾਰੇ ਫਿਲਮ ਸਟਾਰਾਂ ਨੂੰ ਚੱਕਰਾਂ ਵਿਚ ਪਾ ਦਿੱਤਾ। ਇਸ ਫਿਲਮ ਨੇ 862.5 ਮਿਲੀਅਨ ਡਾਲਰ ਦੀ ਰਿਕਾਰਡ ਤੋੜ ਕਮਾਈ ਕੀਤੀ।

ਰੌਕ ਦੀ 2018 ਵਿਚ ਆਈ ਫਿਲਮ ਰੈਮਪੇਜ ਨੇ ਬਾਕਸ ਆਫਿਸ ਤੋਂ 428 ਮਿਲੀਅਨ ਡਾਲਰ ਦੀ ਕਮਾਈ ਕੀਤੀ। ਫ਼ਿਲਮਾਂ ਦੀ ਦੁਨੀਆਂ ਤੋਂ ਇਲਾਵਾ ਰੌਕ ਦੇ ਸਾਰੀ ਦੁਨੀਆਂ ਵਿਚ ਅਰਬਾਂ ਖਰਬਾਂ ਫੈਨਜ਼ ਹਨ। ਜੇਕਰ ਫੇਸਬੁੱਕ ਦੀ ਗੱਲ ਕੀਤੀ ਜਾਵੇ ਤਾਂ ਰੌਕ ਦੇ ਫੇਸਬੁੱਕ ਖਾਤੇ ਤੇ 61 ਮਿਲੀਅਨ ਫਾਲੋਅਰਜ਼ ਹਨ।

ਇਸ ਦੇ ਨਾਲ ਹੀ ਰੌਕ ਦੇ ਇੰਸਟਾਗ੍ਰਾਮ ਖਾਤੇ ਤੇ 362 ਮਿਲੀਅਨ ਫਲੋਰਜ ਹਨ। ਇੰਨੇ ਫਾਲੋਅਰਜ ਹੋਣ ਕਰਕੇ ਰੌਕ ਨੂੰ ਬ੍ਰਾਂਡ ਪ੍ਰਮੋਸ਼ਨ ਤੋਂ ਵੀ ਖੂਬ ਕਮਾਈ ਹੁੰਦੀ ਹੈ। ਰੌਕ ਦੇ ਫ਼ੈਨਜ ਉਨ੍ਹਾਂ ਵਰਗਾ ਦਿਖਣਾ ਚਾਹੁੰਦੇ ਹਨ, ਉਹਨਾਂ ਦੇ ਕੱਪੜੇ, ਉਨ੍ਹਾਂ ਦਾ ਖਾਣ ਪੀਣ ਕਾਪੀ ਕਰਦੇ ਹਨ।

ਇਸ ਲਈ ਅਜਿਹੇ ਬ੍ਰਾਂਡਾਂ ਵਾਲੀਆਂ ਕੰਪਨੀਆਂ ਰੌਕ ਤੋਂ ਪ੍ਰਮੋਸ਼ਨ ਕਰਵਾਉਂਦੀਆਂ ਹਨ। ਰੌਕ ਆਪਣੀਆਂ ਬੱਚੀਆਂ ਨੂੰ ਬਹੁਤ ਪਿਆਰ ਕਰਦੇ ਹਨ। ਰੌਕ ਵੱਲੋ ਅਕਸਰ ਆਪਣੀਆਂ ਬੱਚੀਆਂ ਨਾਲ ਸਮਾਂ ਬਿਤਾਉਂਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸ਼ੋਸਲ ਮੀਡੀਆ ਖਾਤਿਆਂ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਪਿਛਲੇ ਦਿਨੀ ਰੌਕ ਲਈ ਇੱਕ ਬੁਰੀ ਖਬਰ ਸਾਹਮਣੇ ਆਈ। ਰੌਕ ਦੀ ਮਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਚੰਗੀ ਗੱਲ ਇਹ ਸੀ ਕਿ ਇਸ ਹਾਦਸੇ ਵਿਚ ਸਿਰਫ ਕਾਰ ਹੀ ਨੁਕਸਾਨੀ ਗਈ। ਰੌਕ ਨੇ ਇਸ ਹਾਦਸੇ ਵਾਲੀ ਲਾਲ ਕਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- “ਰੱਬ ਦਾ ਧੰਨਵਾਦ, ਉਹ ਠੀਕ ਹੈ।

ਰਹਿਮ ਦੇ ਦੂਤਾਂ ਨੇ ਮੇਰੀ ਮਾਂ ‘ਤੇ ਨਜ਼ਰ ਰੱਖੀ, ਕਿਉਂਕਿ ਉਹ ਬੀਤੀ ਅੱਧੀ ਰਾਤ ਨੂੰ ਇੱਕ ਮਲਟੀਪਲ ਕਾਰ ਹਾਦਸੇ ਵਿੱਚ ਸੀ। ਉਹ ਠੀਕ ਹੈ। ਇਹ ਔਰਤ ਫੇਫੜਿਆਂ ਦੇ ਕੈਂਸਰ, ਔਖੇ ਵਿਆਹ, ਸ਼ਰਾਬੀ ਡਰਾਈਵਰ ਨਾਲ ਟੱਕਰ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਕਈ ਵਾਰ ਬਚ ਗਈ ਹੈ।

ਉਹ ਇੱਕ ਬਚੀ ਹੋਈ ਔਰਤ ਹੈ। ਇੰਨੀ ਦੇਖਭਾਲ ਅਤੇ ਆਪਣੀ ਡਿਊਟੀ ਨਿਭਾਉਣ ਲਈ LAPD-Los Angeles Police Department ਅਤੇ LAFD-Los Angeles Fire Department ਦਾ ਧੰਨਵਾਦ। ਇਸ ਘਟਨਾ ਮੌਕੇ ਮੇਰੇ ਨਾਲ ਗੱਲ ਕਰਨ ਲਈ ਧੰਨਵਾਦ।”

Leave a Reply

Your email address will not be published. Required fields are marked *