ਪੰਜਾਬ ਵਿੱਚ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਕੇ ਹਰ ਵਿਅਕਤੀ ਸੋਚਦਾ ਹੈ ਕਿ ਸੂਬੇ ਦੇ ਹਾਲਾਤ ਦਿਨ ਪ੍ਰਤੀ ਦਿਨ ਕਿੱਧਰ ਨੂੰ ਜਾ ਰਹੇ ਹਨ? ਕੀ ਗਲਤ ਕੰਮ ਕਰਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸ਼ਨ ਜਾਂ ਕਾਨੂੰਨ ਦੀ ਪ੍ਰਵਾਹ ਨਹੀਂ ਰਹੀ? ਕੀ ਸੂਬੇ ਵਿੱਚ ਕੋਈ ਸਰਕਾਰ ਨਹੀਂ ਹੈ? ਕਦੇ ਰਾਹ ਜਾਂਦੇ ਵਿਅਕਤੀ ਤੋਂ ਕੀਮਤੀ ਸਮਾਨ ਝਪਟ ਲਿਆ ਜਾਂਦਾ ਹੈ।

ਕਦੇ ਕਿਸੇ ਦੇ ਘਰ ਵਿੱਚੋਂ ਸਮਾਨ ਚੁੱਕ ਲਿਆ ਜਾਂਦਾ ਹੈ। ਹੁਣ ਨਵਾਂ ਮਾਮਲਾ ਜ਼ਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਐੱਨਆਰਆਈ ਔਰਤ ਅਤੇ ਕਾਰ ਚਾਲਕ ਦੀ ਖਿੱਚ ਧੂਹ ਕਰਕੇ 8 ਵਿਅਕਤੀ ਉਨ੍ਹਾਂ ਦੇ ਗਹਿਣੇ, ਨਕਦੀ ਅਤੇ ਮੋਬਾਈਲ ਲੈ ਕੇ ਭੱਜ ਗਏ। ਉਹ ਇਨ੍ਹਾਂ ਦੀ ਇਨੋਵਾ ਗੱਡੀ ਵੀ ਭੰਨ ਗਏ।

ਮਿਲੀ ਜਾਣਕਾਰੀ ਮੁਤਾਬਕ ਐੱਨਆਰਆਈ ਪਰਿਵਾਰ ਕੈਨੇਡਾ ਤੋਂ ਦਿਲੀ ਹਵਾਈ ਅੱਡੇ ਤੇ ਉਤਰ ਕੇ ਇਨੋਵਾ ਗੱਡੀ ਤੇ ਸਵਾਰ ਹੋ ਕੇ ਆਪਣੇ ਘਰ ਪੰਜਾਬ ਜਾਣ ਲਈ ਰਵਾਨਾ ਹੋਇਆ ਸੀ। ਜਦੋਂ ਇਨ੍ਹਾਂ ਦੀ ਇਨੋਵਾ ਰਾਤ ਦੇ 11-30 ਵਜੇ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿਖੇ ਪਹੁੰਚੀ ਤਾਂ ਇਨ੍ਹਾਂ ਦੇ ਅੱਗੇ ਇੱਕ ਫਾਰਚੂਨਰ ਗੱਡੀ ਲੱਗ ਗਈ। ਜਿਸ ਵਿੱਚ 8 ਵਿਅਕਤੀ ਸਵਾਰ ਸਨ।

ਕੁਝ ਅੱਗੇ ਜਾ ਕੇ ਫਾਰਚੂਨਰ ਵਾਲਿਆਂ ਨੇ ਇਨੋਵਾ ਚਾਲਕ ਅਤੇ ਇਨੋਵਾ ਸਵਾਰ ਐੱਨਆਰਆਈ ਬਜ਼ੁਰਗ ਔਰਤ ਦੀ ਬੁਰੀ ਤਰਾਂ ਖਿੱਚ ਧੂਹ ਕੀਤੀ। ਉਹ ਇਨ੍ਹਾਂ ਦੀ ਨਕਦੀ, ਗਹਿਣੇ ਅਤੇ ਮੋਬਾਈਲ ਵੀ ਲੈ ਗਏ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਪਾਸੇ ਤਾਂ ਐੱਨ ਆਰ ਆਈਜ਼ ਪੰਜਾਬ ਨਾਲ ਹੱਦ ਤੋਂ ਵਧ ਕੇ ਪਿਆਰ ਜਤਾਉੰਦੇ ਹਨ, ਦੁਜੇ ਪਾਸੇ ਉਨ੍ਹਾਂ ਨਾਲ ਇਸ ਤਰਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।