ਵਾਹਨ ਚਾਲਕਾਂ ਦੁਆਰਾ ਲਾਪਰਵਾਹੀ ਨਾਲ ਕੀਤੀ ਗਈ ਡਰਾਈਵਿੰਗ ਦੇ ਨਤੀਜੇ ਅਸੀਂ ਰੋਜ਼ਾਨਾ ਹੀ ਦੇਖਦੇ ਸੁਣਦੇ ਹਾਂ। ਹੁਣ ਪੀਆਰਟੀਸੀ ਦੀ ਕਿਲੋਮੀਟਰ ਸਕੀਮ ਵਾਲੀ ਬੱਸ ਦੇ ਚਾਲਕ ਦੀ ਲਾਪਰਵਾਹੀ ਕਾਰਨ ਸੰਗਰੂਰ ਪਟਿਆਲਾ ਰੋਡ ਤੇ ਹਾਦਸਾ ਵਾਪਰਿਆ ਹੈ। ਇਹ ਸਰਕਾਰੀ ਬੱਸ ਸੰਗਰੂਰ ਤੋਂ ਪਟਿਆਲਾ ਜਾ ਰਹੀ ਸੀ।

ਜਦੋਂ ਇਹ ਬੱਸ ਰਸਤੇ ਵਿੱਚ ਰਾਜਗੜ੍ਹ ਪਹੁੰਚ ਕੇ ਇੱਕ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਬੇਕਾਬੂ ਹੋ ਗਈ। ਪਹਿਲਾਂ ਤਾਂ ਇਹ ਬੱਸ ਇੱਕ ਖੜ੍ਹੇ ਟਰੱਕ ਨਾਲ ਜਾ ਟਕਰਾਈ ਅਤੇ ਫੇਰ ਢਾਬੇ ਵਿੱਚ ਜਾ ਵੜੀ। ਬੱਸ ਨੇ ਢਾਬੇ ਦੀ ਬਿਲਡਿੰਗ ਤੋੜ ਦਿੱਤੀ। ਢਾਬਾ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇੱਕ ਬੰਦੇ ਦੇ ਵੀ ਸੱਟਾਂ ਲੱਗੀਆਂ ਹਨ।

ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਆਵਾਜਾਈ ਰੁਕ ਗਈ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਪੁਲਿਸ ਨੇ ਆਵਾਜਾਈ ਚਾਲੂ ਕਰਵਾ ਦਿੱਤੀ। ਆਵਾਜਾਈ ਰੁਕ ਜਾਣ ਕਾਰਨ ਭੀੜ ਵਧ ਗਈ। ਇਸ ਸਮੇਂ ਇੱਕ ਹੋਰ ਸਰਕਾਰੀ ਬੱਸ ਦੀ ਲਪੇਟ ਵਿੱਚ ਢਾਬੇ ਦਾ ਇੱਕ ਹੋਰ ਮੁਲਾਜ਼ਮ ਆ ਗਿਆ। ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇਸ ਵਿਅਕਤੀ ਦੀ ਲੱਤ ਅਤੇ ਚੂਲਾ ਟੁੱਟਣ ਦੀ ਖਬਰ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਸਰਕਾਰੀ ਬੱਸਾਂ ਦੀ ਇੰਸ਼ੋਰੈੰਸ ਨਹੀਂ ਹੋਈ ਹੈ। ਇਸ ਤਰਾਂ 2 ਵਿਅਕਤੀਆਂ ਨੂੰ ਹਸਪਤਾਲ ਲਿਜਾਣਾ ਪਿਆ ਹੈ। ਜਿਸ ਤਰਾਂ ਬੱਸ ਵਿੱਚ ਕਾਫੀ ਸਵਾਰੀਆਂ ਬੈਠੀਆਂ ਸਨ ਅਤੇ ਢਾਬੇ ਵਿੱਚ ਵੀ ਵਿਅਕਤੀ ਖਾਣਾ ਖਾ ਰਹੇ ਸਨ, ਉਸ ਨੂੰ ਦੇਖਦੇ ਹੋਏ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ ਪਰ ਬਚਾਅ ਹੋ ਗਿਆ ਹੈ।

ਪਿਛਲੇ ਦਿਨੀਂ ਇੱਕ ਨਿੱਜੀ ਕੰਪਨੀ ਦੀ ਬੱਸ ਹੇਠ ਆਉਣ ਕਾਰਨ ਮੋਗਾ ਨੇੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਸੱਟ ਲੱਗ ਗਈ ਸੀ ਅਤੇ ਉਸ ਦੀ ਧੀ ਦੀ ਜਾਨ ਚਲੀ ਗਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ