ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਜਿਸ ਕਰਕੇ ਹਰ ਵਿਅਕਤੀ ਦੀ ਪੋਲ ਖੁੱਲ੍ਹ ਜਾਂਦੀ ਹੈ। ਹਰ ਵਿਅਕਤੀ ਜੇਬ ਵਿੱਚ ਮੋਬਾਈਲ ਰੂਪੀ ਕੈਮਰਾ ਲੈ ਕੇ ਘੁੰਮ ਰਿਹਾ ਹੈ। ਜਦੋਂ ਜ਼ਰੂਰਤ ਪੈਂਦੀ ਹੈ ਤਾਂ ਵੀਡੀਓ ਬਣਾ ਲਈ ਜਾਂਦੀ ਹੈ। ਦੂਜੇ ਪਾਸੇ ਕਈ ਪੁਲਿਸ ਅਧਿਕਾਰੀ ਅਜੇ ਵੀ ਕਾਨੂੰਨ ਨੂੰ ਆਪਣੀ ਮੁੱਠੀ ਵਿੱਚ ਸਮਝਦੇ ਹਨ।

ਉਹ ਕਾਨੂੰਨ ਦਾ ਪਾਠ ਪੜ੍ਹਾਉਣ ਦੀ ਬਜਾਏ ਆਪਣਾ ਰੋਅਬ ਝਾੜਨ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਨ। ਕਾਨੂੰਨ ਦੀ ਆੜ ਵਿੱਚ ਉਹ ਲੋਕਾਂ ਨਾਲ ਧੱਕਾ ਕਰਦੇ ਹਨ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਇੱਕ ਨੌਜਵਾਨ ਨਾਲ ਧੌਲ ਧੱਫਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀਡੀਓ ਮਥੁਰਾ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਖਿੱਚ ਧੂਹ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਨੌਜਵਾਨ ਨੂੰ ਰੋਕਿਆ ਤਾਂ ਇੱਕ ਹੋਰ ਨੌਜਵਾਨ ਵੀਡੀਓ ਬਣਾਉਣ ਲੱਗਾ। ਇਸ ਤੇ ਪੁਲਿਸ ਅਧਿਕਾਰੀ ਆਪੇ ਤੋਂ ਬਾਹਰ ਹੋ ਗਿਆ।

ਉਸ ਨੇ ਮੁੰਡੇ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਥੱਲੇ ਡਿੱਗ ਪਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਰੋਕਣ ਲਈ ਕਈ ਵਿਅਕਤੀ ਅੱਗੇ ਆਏ। ਉਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਸਮਝਾਉੰਦੇ ਹੋਏ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪਰ ਪੁਲਿਸ ਅਧਿਕਾਰੀ ਸ਼ਾਂਤ ਨਹੀਂ ਹੋ ਰਿਹਾ।

ਕਈ ਵਿਅਕਤੀ ਪੁਲਿਸ ਅਧਿਕਾਰੀ ਨੂੰ ਸਮਝਾਉੰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਈ ਸੁਆਲ ਖੜ੍ਹੇ ਕਰਦੀ ਹੈ। ਕੀ ਕਾਨੂੰਨ ਦਾ ਪਾਲਣ ਸਿਰਫ ਜਨਤਾ ਨੂੰ ਹੀ ਕਰਨਾ ਚਾਹੀਦਾ ਹੈ? ਕੀ ਇਹ ਪੁਲਿਸ ਲਈ ਜ਼ਰੂਰੀ ਨਹੀਂ ਹੈ? ਕੀ ਪੁਲਿਸ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ?