ਪੁਲਿਸ ਅਫ਼ਸਰ ਨੇ ਦਿਖਾਈ ਦਾਦਾਗਿਰੀ, ਹੋ ਗਿਆ ਇਕੱਠ, ਲੋਕਾਂ ਨੇ ਕੱਢਤਾ ਜਲੂਸ, ਫਿਰ ਕਰਨ ਮਿੰਨਤਾਂ

ਕਈ ਵਾਰ ਸੇਰ ਨੂੰ ਸਵਾ ਸੇਰ ਵੀ ਟੱਕਰ ਜਾਂਦਾ ਹੈ। ਕਾਨੂੰਨ ਦੀ ਦੁਹਾਈ ਦੇਣ ਵਾਲੇ ਜਨਤਾ ਨਾਲ ਧੱਕਾ ਕਰਨ ਤੋਂ ਨਹੀਂ ਹਟਦੇ ਪਰ ਜਦੋਂ ਇਹ ਲੋਕ ਆਮ ਜਨਤਾ ਦੇ ਧੱਕੇ ਚੜ੍ਹਦੇ ਹਨ ਫੇਰ ਜਨਤਾ ਵੀ ਇਨ੍ਹਾਂ ਨੂੰ ਆਪਣੀ ਤਾਕਤ ਦਿਖਾਉਣ ਵਿੱਚ ਕਸਰ ਨਹੀਂ ਛੱਡਦੀ। ਕਾਨੂੰਨ ਸਭ ਲਈ ਬਰਾਬਰ ਹੈ।

ਸਾਨੂੰ ਸਭ ਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਕਾਨਪੁਰ ਦੇ ਕਲਿਆਣਪੁਰ ਵਿੱਚ ਉਸ ਸਮੇਂ ਅਜੀਬੋ ਗਰੀਬ ਸਥਿਤੀ ਬਣ ਗਈ ਜਦੋਂ ਇੱਕ ਪੁਲਿਸ ਇੰਸਪੈਕਟਰ ਨੇ 2 ਵਾਰ ਆਪਣੀ ਗੱਡੀ ਕਿਸੇ ਦੀ ਗੱਡੀ ਨਾਲ ਟਕਰਾਅ ਦਿੱਤੀ।

ਇੰਨਾ ਹੀ ਨਹੀਂ ਉਸ ਨੇ ਆਪਣੇ ਪੁਲਿਸ ਅਧਿਕਾਰੀ ਹੋਣ ਦਾ ਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਅੱਗੇ ਕੌਣ ਖੜ੍ਹ ਸਕਦਾ ਹੈ? ਜਨਤਾ ਇਕੱਠੀ ਹੋ ਗਈ ਅਤੇ ਇਸ ਪੁਲਿਸ ਅਧਿਕਾਰੀ ਨੂੰ ਗੱਡੀ ਵਿੱਚੋਂ ਥੱਲੇ ਉਤਾਰ ਲਿਆ। ਇਸ ਪੁਲਿਸ ਅਧਿਕਾਰੀ ਦਾ ਨਾਮ ਜੀ ਐੱਸ ਯਾਦਵ ਹੈ।

ਜੋ ਥਾਣਾ ਝਾਂਸੀ ਵਿੱਚ ਇੰਸਪੈਕਟਰ ਦੇ ਤੌਰ ਤੇ ਤਾਇਨਾਤ ਹੈ। ਉਹ ਕਾਨਪੁਰ ਆਏ ਸੀ। ਜਦੋਂ ਉਹ ਵਾਪਸ ਝਾਂਸੀ ਜਾ ਰਹੇ ਸੀ ਤਾਂ ਕਲਿਆਣਪੁਰ ਕਰਾਸਿੰਗ ਇੰਦਰਾ ਨਗਰ ਮੋੜ ਤੇ ਉਨ੍ਹਾਂ ਦੀ ਗੱਡੀ ਦੀ ਕਿਸੇ ਕਾਰ ਨਾਲ ਟੱਕਰ ਹੋ ਗਈ। ਜਨਤਾ ਨੇ ਇਸ ਇੰਸਪੈਕਟਰ ਨੂੰ ਘੇਰ ਕੇ ਥੱਲੇ ਉਤਾਰ ਲਿਆ।

ਜਨਤਾ ਨੇ ਇੰਸਪੈਕਟਰ ਨੂੰ ਆਪਣਾ ਡਰਾਈਵਿੰਗ ਲਾਈਸੈਂਸ ਦਿਖਾਉਣ ਲਈ ਕਿਹਾ। ਜੋ ਉਨ੍ਹਾਂ ਕੋਲ ਨਹੀਂ ਸੀ। ਉਨ੍ਹਾਂ ਨੇ ਗੱਡੀ ਤੇ ਹੁੂਟਰ ਵੀ ਲਗਾਇਆ ਹੋਇਆ ਸੀ। ਜਨਤਾ ਦੇ ਸੁਆਲਾਂ ਦਾ ਇੰਸਪੈਕਟਰ ਕੋਲ ਕੋਈ ਜਵਾਬ ਨਹੀਂ ਸੀ। ਉਹ ਤਰਲਿਆਂ ਤੇ ਆ ਗਏ।

ਜਨਤਾ ਦੀ ਮੰਗ ਸੀ ਕਿ ਇੰਸਪੈਕਟਰ ਦਾ ਚਲਾਨ ਕੀਤਾ ਜਾਵੇ। ਅਖੀਰ ਉਨ੍ਹਾਂ ਦਾ ਚਲਾਨ ਕੀਤਾ ਗਿਆ। ਜਨਤਾ ਪੁੱਛ ਰਹੀ ਸੀ ਕਿ ਇੰਸਪੈਕਟਰ ਨੇ ਆਪਣੇ ਨਿੱਜੀ ਵਾਹਨ ਤੇ ‘ਪੁਲਿਸ’ ਕਿਸ ਅਧਾਰ ਤੇ ਲਿਖਿਆ ਹੈ?

Leave a Reply

Your email address will not be published. Required fields are marked *