ਅੱਜ ਤੋਂ 40-45 ਸਾਲ ਪਹਿਲਾਂ ਬੱਚਿਆਂ ਨੂੰ ਪਰੀ ਦੇਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ ਜਾਂ ਬੱਚੇ ਕਿਤਾਬਾਂ ਵਿੱਚੋਂ ਪਰੀ ਦੇਸ ਦੀਆਂ ਕਹਾਣੀਆਂ ਪੜ੍ਹਦੇ ਸਨ। ਫੇਰ ਉਹ ਸੁਪਨੇ ਵਿੱਚ ਪਰੀ ਦੇਸ ਦੀ ਯਾਤਰਾ ਕਰਦੇ ਰਹਿੰਦੇ ਸਨ। ਅੱਜਕੱਲ੍ਹ ਕੈਨੇਡਾ ਵੀ ਪੰਜਾਬੀ ਨੌਜਵਾਨਾਂ ਲਈ ਕਿਸੇ ਪਰੀ ਦੇਸ ਤੋਂ ਘੱਟ ਨਹੀਂ।
ਹਰ ਨੌਜਵਾਨ ਕੈਨੇਡਾ ਜਾਣ ਦਾ ਚਾਹਵਾਨ ਹੈ। ਜੇ ਉਸ ਦੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਸ ਨੂੰ ਆਪਣੀ ਦੁਨੀਆਂ ਹਨੇਰੀ ਜਿਹੀ ਜਾਪਦੀ ਹੈ। ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦੇ ਪਿੰਡ ਫੂਲੋ ਮਿੱਠੀ ਦੇ 22 ਸਾਲਾ ਇੱਕ ਨੌਜਵਾਨ ਅਕਾਸ਼ ਨੇ ਇਸ ਲਈ ਆਪਣੀ ਜਾਨ ਦੇ ਦਿੱਤੀ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਾ।
ਅਕਾਸ਼ ਨੇ ਕੈਨੇਡਾ ਜਾਣ ਲਈ ਅਪਲਾਈ ਕੀਤਾ ਸੀ ਪਰ ਉਸ ਦਾ ਵੀਜ਼ਾ ਨਹੀਂ ਲੱਗਾ। ਜਿਸ ਕਰਕੇ ਉਸ ਨੇ ਘਰ ਦੇ ਬਾਹਰ ਇੱਕ ਦਰੱਖ਼ਤ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਮਿਰਤਕ ਨੌਜਵਾਨ ਅਕਾਸ਼ ਦਾ ਪਿਤਾ 6-7 ਸਾਲ ਪਹਿਲਾਂ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ ਸੀ। ਇਸ ਸਮੇਂ ਅਕਾਸ਼ ਦੀ ਮਾਂ ਇਕੱਲੀ ਹੀ ਰਹਿ ਗਈ ਹੈ।
ਜੇਕਰ ਸਰਕਾਰਾਂ ਇੱਥੇ ਹੀ ਰੁਜ਼ਗਾਰ ਦਾ ਪ੍ਰਬੰਧ ਕਰਨ ਤਾਂ ਨੌਜਵਾਨਾਂ ਨੂੰ ਵਿਦੇਸ਼ਾ ਵੱਲ ਰੁਖ ਨਾ ਕਰਨਾ ਪਵੇ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਮੁਲਕ ਦੇ ਅੰਦਰ ਹੀ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਪੁੱਤਰ ਦੇ ਤੁਰ ਜਾਣ ਕਾਰਨ ਮਾਂ ਦੀ ਦੁਨੀਆਂ ਹਨੇਰੀ ਹੋ ਗਈ। ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਪੂਰੀ ਜਾਣਕਾਰੀ ਲ;