ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ। ਕਈ ਵਿਅਕਤੀ ਤਾਂ ਬਿਨਾਂ ਕਾਰਨ ਹੀ ਕਿਸੇ ਦੇ ਨਿੱਜੀ ਮਾਮਲਿਆਂ ਸਬੰਧੀ ਵੀ ਆਪਣੇ ਰਾਏ ਦੇਣ ਤੋਂ ਸੰਕੋਚ ਨਹੀਂ ਕਰਦੇ। ਕੁਝ ਇਸ ਤਰਾਂ ਦੇ ਮਾਮਲੇ ਕਾਰਨ ਹੀ ਇੱਕ ਅਮਰੀਕਨ ਲੜਕੀ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋਣਾ ਪਿਆ।
ਦਰਅਸਲ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਇੱਕ ਨੌਜਵਾਨ ਸੰਦੀਪ ਬਾਜਵਾ ਅਤੇ ਇੱਕ ਅਮਰੀਕਨ ਲੜਕੀ ਦੀ ਸੋਸ਼ਲ ਮੀਡੀਆ ਤੇ ਦੋਸਤੀ ਹੋ ਗਈ। ਇਨ੍ਹਾਂ ਦਾ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਸਾਲ ਆਪਸੀ ਸੰਪਰਕ ਰਿਹਾ। ਜਿਸ ਤੋਂ ਬਾਅਦ ਕੁੜੀ ਨੇ ਅਮਰੀਕਾ ਤੋਂ ਭਾਰਤ ਆ ਕੇ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ।
ਉਹ 2 ਮਹੀਨੇ ਸੰਦੀਪ ਨਾਲ ਰਹਿ ਕੇ ਵਾਪਸ ਆਪਣੇ ਮੁਲਕ ਚਲੀ ਗਈ। ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਇਹ ਮੈਸੇਜ ਕਰ ਦਿੱਤਾ ਕਿ ਕੁੜੀ ਨੇ ਸੰਦੀਪ ਨੂੰ ਵਿਦੇਸ਼ ਲਿਜਾਣ ਤੋਂ ਨਾਂਹ ਕਰ ਦਿੱਤੀ ਹੈ। ਇਸ ਕੁਮੈਂਟ ਦਾ ਜਵਾਬ ਦੇਣ ਲਈ ਅਮਰੀਕਨ ਲੜਕੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਵਿਅਕਤੀ ਨੂੰ ਜਵਾਬ ਦਿੱਤਾ ਹੈ ਤਾਂ ਕਿ ਉਹ ਸਚਾਈ ਜਾਣ ਲਵੇ।
ਇਸ ਲੜਕੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਦੀਪ ਨੂੰ ਵਿਦੇਸ਼ ਲਿਜਾਣ ਲਈ ਹਰ ਕੋਸ਼ਿਸ਼ ਕਰੇਗੀ। ਇਸ ਲਈ 14 ਮਹੀਨੇ ਰੁਕਣਾ ਪਵੇਗਾ। ਇਸ ਲੜਕੀ ਮੁਤਾਬਕ ਅਜੇ ਉਸ ਕੋਲ ਪੱਕੀ ਜੌਬ ਨਹੀਂ ਹੈ। ਬਿਨਾਂ ਨੌਕਰੀ ਤੋਂ ਉਹ ਸਰਕਾਰ ਨੂੰ ਸ਼ੋਅ ਨਹੀਂ ਕਰ ਸਕਦੀ। ਇਸ ਤਰਾਂ ਕੁੜੀ ਨੇ ਲਾਈਵ ਹੋ ਕੇ ਸਪਸ਼ਟੀਕਰਨ ਦੇ ਦਿੱਤਾ ਹੈ।