ਜਦੋਂ ਕਿਸੇ ਪਰਿਵਾਰ ਵਿੱਚ ਮੁੰਡੇ ਦਾ ਵਿਆਹ ਹੁੰਦਾ ਹੈ ਜਾਂ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਕਿੰਨਰ ਸਮਾਜ ਦੇ ਜੀਅ ਇਨ੍ਹਾਂ ਘਰਾਂ ਵਿੱਚ ਵਧਾਈ ਲੈਣ ਜਾਂਦੇ ਹਨ। ਵਧਾਈ ਦੇ ਰੂਪ ਵਿੱਚ ਪਰਿਵਾਰ ਤੋਂ ਕਿੰਨਰ ਕੱਪੜੇ ਅਤੇ ਨਕਦੀ ਲੈੰਦੇ ਹਨ। ਇਹ ਕਿੰਨਰ ਕਈ ਵਾਰ ਤਾਂ ਪਰਿਵਾਰ ਦੀ ਹੈਸੀਅਤ ਨਾਲੋਂ ਕਿਤੇ ਜ਼ਿਆਦਾ ਨਕਦੀ ਦੀ ਮੰਗ ਕਰਨ ਲੱਗਦੇ ਹਨ।
ਮੰਗ ਪੂਰੀ ਨਾ ਹੋਣ ਤੇ ਕਈ ਵਾਰ ਉਹ ਗਲਤ ਸ਼ਬਦਾਵਲੀ ਦੀ ਵੀ ਵਰਤੋਂ ਕਰਦੇ ਹਨ। ਕਈ ਵਾਰ ਅਸੀਂ ਬਜ਼ਾਰ ਵਿੱਚ ਕਿੰਨਰਾਂ ਨੂੰ ਦੁਕਾਨਦਾਰਾਂ ਨਾਲ ਧੱਕਾ ਕਰਦੇ ਹੋਏ ਦੇਖਦੇ ਹਾਂ। ਇਹ ਬਜ਼ਾਰ ਵਿੱਚ ਘੁੰਮ ਕੇ ਪੈਸੇ ਮੰਗਦੇ ਹਨ। ਕਈ ਵਾਰ ਟਰੇਨ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨਾਲ ਧੱਕਾ ਕਰਦੇ ਹਨ।
ਉਹ ਇਹ ਨਹੀਂ ਸੋਚਦੇ ਕਿ ਯਾਤਰੀ ਕੋਲ ਇਨ੍ਹਾਂ ਨੂੰ ਦੇਣ ਲਈ ਪੈਸੇ ਹਨ ਜਾਂ ਨਹੀਂ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦਿਖਾਈ ਦੇ ਰਹੀ ਹੈ। ਜਿਸ ਵਿੱਚ ਇੱਕ ਕਿੰਨਰ ਦੀ ਇੱਕ ਬਜ਼ੁਰਗ ਵਿਅਕਤੀ ਨਾਲ ਤੂੰ ਤੂੰ ਮੈੰ ਮੈੰ ਹੋ ਰਹੀ ਹੈ। ਇਹ ਕਿਸੇ ਰੋਡ ਤੇ ਲਾਈਟਾਂ ਦਾ ਦ੍ਰਿਸ਼ ਹੈ। ਜਿੱਥੇ ਲਾਈਟਾਂ ਹੋਣ ਕਾਰਨ ਆਵਾਜਾਈ ਰੁਕ ਜਾਂਦੀ ਹੈ।
ਬਜ਼ੁਰਗ ਇੱਥੇ ਪੈੱਨ ਵੇਚ ਰਿਹਾ ਹੈ ਜਦਕਿ ਕਿੰਨਰ ਰਾਹੀਆਂ ਤੋਂ ਪੈਸੇ ਮੰਗ ਰਹੀ ਹੈ। ਇਸ ਦੌਰਾਨ ਹੀ ਕਿੰਨਰ ਅਤੇ ਬਜ਼ੁਰਗ ਦੀ ਆਪਸ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ। ਕਿੰਨਰ ਇਸ ਬਜ਼ੁਰਗ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕਰਦੀ। ਉਹ ਬਜ਼ੁਰਗ ਨੂੰ ਉੱਚਾ ਨੀਵਾਂ ਬੋਲਦੀ ਹੈ। ਇਹ ਵੀ ਕਹਿੰਦੀ ਹੈ ਕਿ ਉਹ ਬਜ਼ੁਰਗ ਨੂੰ ਇੱਥੇ ਪੈੱਨ ਨਹੀਂ ਵੇਚਣ ਦੇਵੇਗੀ,
ਜਦਕਿ ਬਜ਼ੁਰਗ ਕਹਿ ਰਿਹਾ ਹੈ ਕਿ ਉਹ ਇੱਥੇ ਹੀ ਪੈੱਨ ਵੇਚੇਗਾ। ਬਜ਼ੁਰਗ ਨੂੰ ਚਿੜਾਉੰਦੀ ਹੋਈ ਕਿੰਨਰ ਉੱਥੋਂ ਜਾਣ ਲਈ ਕਹਿੰਦੀ ਹੈ। ਪਤਾ ਲੱਗਾ ਹੈ ਕਿ ਕਿਸੇ ਕਾਰ ਸਵਾਰ ਨੇ ਇਸ ਕਿੰਨਰ ਨੂੰ ਅਜਿਹਾ ਕਰਨ ਤੋਂ ਰੋਕਦੇ ਹੋਏ ਸਮਝਾਇਆ ਕਿ ਬਜ਼ੁਰਗ ਦੀ ਉਮਰ ਦਾ ਖਿਆਲ ਕੀਤਾ ਜਾਵੇ।
ਬਜ਼ੁਰਗ ਨਾਲ ਇਸ ਤਰਾਂ ਪੇਸ਼ ਨਾ ਅਇਆ ਜਾਵੇ। ਪਤਾ ਲੱਗਾ ਹੈ ਕਿ ਦਰਅਸਲ ਬਜ਼ੁਰਗ ਨੇ ਇਸ ਕਿੰਨਰ ਨੂੰ ਪੈਸੇ ਮੰਗਦੇ ਸਮੇਂ ਰੋਕ ਦਿੱਤਾ ਸੀ। ਜਿਸ ਕਰਕੇ ਇਨ੍ਹਾਂ ਦੀ ਆਪਸ ਵਿੱਚ ਕਿਹਾ ਸੁਣੀ ਹੋ ਗਈ ਅਤੇ ਗੱਲ ਇੱਥੋਂ ਤੱਕ ਵਧ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ