ਪਿਛਲੇ ਦਿਨੀਂ 2 ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਲਈ ਗਏ 2 ਵੱਖ ਵੱਖ ਮਾਮਲਿਆਂ ਵਿੱਚ 2 ਨੌਜਵਾਨਾਂ ਦੀ ਜਾਨ ਲੇੈ ਲਈ ਗਈ। ਇੱਕ ਮਾਮਲੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਰਦੀਪ ਸਿੰਘ ਦੀ ਜਾਨ ਲਈ ਗਈ ਹੈ, ਜੋ ਕਿ ਕੈਨੇਡਾ ਦਾ ਪੀ ਆਰ ਸੀ। ਉਹ ਕੁਝ ਸਮਾਂ ਪਹਿਲਾਂ ਹੀ ਪੰਜਾਬ ਆਇਆ ਸੀ।

ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਦੂਜੀ ਘਟਨਾ ਡੇਰਾ ਬਾਬਾ ਨਾਨਕ ਵਿੱਚ ਚੋਹਲਾ ਸਾਹਿਬ ਵਿਖੇ ਵਾਪਰੀ ਹੈ। ਜਿਸ ਵਿੱਚ 19 ਸਾਲਾ ਨੌਜਵਾਨ ਰੁਪਿੰਦਰ ਸਿੰਘ ਦੀ ਜਾਨ ਲੈ ਲਈ ਗਈ ਹੈ। ਉਹ ਪਿੰਡ ਹਰੂਲਵਾਲ ਦਾ ਰਹਿਣ ਵਾਲਾ ਸੀ ਅਤੇ ਆਪਣੇ ਭਰਾ ਸਮੇਤ ਚੋਹਲਾ ਸਾਹਿਬ ਜੋੜ ਮੇਲੇ ਤੇ ਗਿਆ ਸੀ।

ਪੁਰਾਣੀ ਖੁੰਦਕ ਦੇ ਚਲਦੇ ਨੌਜਵਾਨਾਂ ਨੇ ਉਸ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰ ਦਿੱਤੇ। ਰੁਪਿੰਦਰ ਸਿੰਘ ਨੂੰ ਕਲਾਨੌਰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ। ਮਿਰਤਕ ਰੁਪਿੰਦਰ ਸਿੰਘ ਦੇ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾਂਦੀ। ਉਹ ਰੋੰਦੇ ਹੋਏ ਰੁਪਿੰਦਰ ਨੂੰ ਅਵਾਜ਼ਾਂ ਦੇ ਰਹੇ ਹਨ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਾਰਮਿਕ ਸਥਾਨਾਂ ਤੇ ਇਸ ਤਰਾਂ 2 ਜਾਨਾਂ ਜਾਣ ਦੀਆਂ ਘਟਨਾਵਾਂ ਕਈ ਸੁਆਲ ਖੜ੍ਹੇ ਕਰਦੀਆਂ ਹਨ। ਧਾਰਮਿਕ ਸਥਾਨਾਂ ਤੇ ਤਾਂ ਜਨਤਾ ਸ਼ਰਧਾ ਨਾਲ ਜਾਂਦੀ ਹੈ ਪਰ ਪੰਜਾਬ ਵਿੱਚ ਕੁਝ ਹੋਰ ਹੀ ਵਾਪਰੀ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।