2 ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ। ਜਿਸ ਤੋਂ ਸਾਰਾ ਮਾਮਲਾ ਸਾਫ ਹੋ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ 27 ਫਰਵਰੀ ਨੂੰ ਦੁਪਹਿਰ 12-30 ਵਜੇ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਬਲਾਕ (ਯੂਕੋ) ਸਾਹਮਣੇ ਇੱਕ ਨੌਜਵਾਨ ਨਵਜੋਤ ਸਿੰਘ ਤੇ ਤਿੱਖੀ ਚੀਜ਼ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ ਗਈ ਸੀ।

ਨਵਜੋਤ ਸਿੰਘ ਜ਼ਿਲ੍ਹਾ ਪਟਿਆਲਾ ਦੇ ਹੀ ਇੱਕ ਪਿੰਡ ਦਾ ਰਹਿਣ ਵਾਲਾ ਸੀ। ਹੁਣ ਇਸ ਮਾਮਲੇ ਨਾਲ ਜੁੜੀ ਹੋਈ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਵਿੱਚ 4 ਨੌਜਵਾਨ ਨਵਜੋਤ ਸਿੰਘ ਦੀ ਖਿੱਚ ਧੂਹ ਕਰ ਰਹੇ ਹਨ। ਉਸ ਤੇ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ। ਜਦੋਂ ਨਵਜੋਤ ਡਿੱਗ ਪਿਆ ਤਾਂ ਘਟਨਾ ਲਈ ਜ਼ਿੰਮੇਵਾਰ ਮੌਕੇ ਤੋਂ ਮੋਟਰਸਾਈਕਲਾਂ ਤੇ ਦੌੜ ਗਏ।

ਨਵਜੋਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਤਦ ਤੱਕ ਉਹ ਦਮ ਤੋੜ ਚੁੱਕਾ ਸੀ। ਮਿਲੀ ਜਾਣਕਾਰੀ ਮੁਤਾਬਕ ਮਾਮੂਲੀ ਗੱਲ ਪਿੱਛੇ ਹੀ ਇਹ ਘਟਨਾ ਵਾਪਰੀ ਹੈ। ਕਿਹਾ ਜਾ ਰਿਹਾ ਹੈ ਕਿ 26 ਫਰਵਰੀ ਨੂੰ ਪੀ ਜੀ ਦਾ ਬਿਜਲੀ ਦਾ ਬਿਲ ਦੇਣ ਨੂੰ ਲੈ ਕੇ ਨਵਜੋਤ ਸਿੰਘ ਦੇ ਦੋਸਤ ਗੁਰਵਿੰਦਰ ਸਿੰਘ ਅਤੇ ਮੋਹਿਤ ਕੰਬੋਜ ਵਿਚਕਾਰ ਤੂੰ ਤੂੰ ਮੈੰ ਮੈੰ ਹੋ ਗਈ।

ਇਨ੍ਹਾਂ ਨੇ ਅਗਲੇ ਦਿਨ ਭਾਵ 27 ਫਰਵਰੀ ਦਾ ਟਾਈਮ ਰੱਖ ਲਿਆ। ਜਦੋਂ ਗੁਰਵਿੰਦਰ ਸਿੰਘ ਦੀ ਖਿੱਚ ਧੂਹ ਹੋਣ ਲੱਗੀ ਤਾਂ ਉਸ ਦੇ ਬਚਾਅ ਲਈ ਨਵਜੋਤ ਅੱਗੇ ਆ ਗਿਆ। ਇਨ੍ਹਾਂ ਨੌਜਵਾਨਾਂ ਨੇ ਨਵਜੋਤ ਤੇ ਵਾਰ ਕਰ ਦਿੱਤੇ। ਜਿਸ ਦੇ ਸਿੱਟੇ ਵਜੋਂ ਨਵਜੋਤ ਦੀ ਜਾਨ ਚਲੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 4 ਨੌਜਵਾਨ ਫੜ ਲਏ ਹਨ। ਪੁਲਿਸ ਇਨ੍ਹਾਂ ਨੌਜਵਾਨਾਂ ਦਾ ਪਿਛਲਾ ਰਿਕਾਰਡ ਚੈੱਕ ਕਰ ਰਹੀ ਹੈ।