ਕਈ ਵਾਰ ਸਾਡੇ ਆਲੇ ਦੁਆਲੇ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜੋ ਇੱਕ ਬੁਝਾਰਤ ਬਣ ਜਾਂਦੀ ਹੈ। ਹਾਲਾਂਕਿ ਹਰ ਘਟਨਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਪਰ ਜੇਕਰ ਆਮ ਆਦਮੀ ਨੂੰ ਇਸ ਦਾ ਕਾਰਨ ਸਮਝ ਨਾ ਆਵੇ ਤਾਂ ਉਹ ਇਸ ਨੂੰ ਕਿਸੇ ਅਦ੍ਰਿਸ਼ ਸ਼ਕਤੀ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਨ।
ਬਿਜਨੌਰ ਵਿੱਚ ਥਾਣਾ ਕੋਤਵਾਲੀ ਦੇ ਸਾਹਮਣੇ ਲਿਬਰਟੀ ਕੰਪਨੀ ਦੇ ਜੁੱਤੀਆਂ ਦੇ ਸ਼ੋਅਰੂਮ ਵਿੱਚ ਉਸ ਸਮੇਂ ਭਾਜੜ ਪੈ ਗਈ, ਜਦੋਂ ਸ਼ੋਅਰੂਮ ਦੇ ਬਾਹਰ ਖੜ੍ਹਾ ਇੱਕ ਟਰੈਕਟਰ ਬਿਨਾਂ ਕਿਸੇ ਚਾਲਕ ਤੋਂ ਆਪਣੇ ਆਪ ਹੀ ਸਟਾਰਟ ਹੋ ਕੇ ਸ਼ੋਅਰੂਮ ਦਾ ਸ਼ੀਸ਼ੇ ਦਾ ਵੱਡਾ ਗੇਟ ਤੋੜ ਕੇ ਸ਼ੋਅਰੂਮ ਦੇ ਅੰਦਰ ਆ ਵੜਿਆ।
ਜਿਸ ਨੂੰ ਦੇਖ ਕੇ ਉੱਥੇ ਕੰਮ ਕਰਦੇ ਮੁਲਾਜ਼ਮ ਬਾਹਰ ਵੱਲ ਨੂੰ ਦੌੜੇ। ਫੇਰ ਕਿਸੇ ਨੇ ਹਿੰਮਤ ਕਰਕੇ ਟਰੈਕਟਰ ਨੂੰ ਬੰਦ ਕਰ ਦਿੱਤਾ। ਟਰੈਕਟਰ ਨੇ ਬਾਈਕ ਦਾ ਵੀ ਨੁਕਸਾਨ ਕੀਤਾ। 80 ਹਜ਼ਾਰ ਰੁਪਏ ਦਾ ਤਾਂ ਸ਼ੀਸ਼ਾ ਹੀ ਟੁੱਟ ਗਿਆ। ਇਸ ਤਰਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਟਰੈਕਟਰ ਕਿਸੇ ਤਕਨੀਕੀ ਨੁਕਸ ਕਾਰਨ ਚੱਲ ਗਿਆ।
ਅਸਲ ਵਿੱਚ ਕਿਸਾਨ ਕਿਸ਼ਨ ਕੁਮਾਰ ਲਿਬਰਟੀ ਸ਼ੋਅਰੂਮ ਦੇ ਅੱਗੇ ਟਰੈਕਟਰ ਖੜ੍ਹਾ ਕਰਕੇ ਥਾਣੇ ਵਿੱਚ ਕਿਸੇ ਮੀਟਿੰਗ ਵਿੱਚ ਗਿਆ ਸੀ। ਇੱਥੇ ਹੋਲੀ ਦੇ ਤਿਓਹਾਰ ਦੇ ਸਬੰਧ ਵਿੱਚ ਸ਼ਾਂਤੀ ਮੀਟਿੰਗ ਹੋ ਰਹੀ ਸੀ। ਸ਼ੋਅਰੂਮ ਵਾਲਿਆਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।