ਪੰਜਾਬ ਵਿੱਚ ਅਮਲ ਪਦਾਰਥ ਦੀ ਵਿਕਰੀ ਦਾ ਮਸਲਾ ਹੀ ਹੱਲ ਨਹੀਂ ਹੋ ਰਿਹਾ। 7-8 ਸਾਲਾਂ ਤੋਂ ਅਮਲ ਪਦਾਰਥ ਦੀ ਵਰਤੋਂ ਕਰਨ ਕਾਰਨ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਵੇਂ ਅਨੇਕਾਂ ਹੀ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਿਲਸਿਲਾ ਰੁਕ ਨਹੀਂ ਰਿਹਾ।
ਹੁਣ ਫਿਰੋਜ਼ਪੁਰ ਦੀ ਬਾਗ ਵਾਲੀ ਬਸਤੀ ਤੋਂ 25 ਸਾਲਾ ਇੱਕ ਨੌਜਵਾਨ ਹਰੀਸ਼ ਦੀ ਅਮਲ ਪਦਾਰਥ ਦੀ ਵਰਤੋਂ ਕਾਰਨ ਜਾਨ ਜਾਣ ਦੀ ਖਬਰ ਮਿਲੀ ਹੈ। ਮਿਰਤਕ ਸ਼ਾਦੀਸ਼ੁਦਾ ਸੀ ਅਤੇ 2 ਬੱਚਿਆਂ ਦਾ ਪਿਤਾ ਸੀ।
ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਮਿਰਤਕ ਦੀ ਪਤਨੀ ਦੇ ਮਾਤਾ ਪਿਤਾ ਵੀ ਨਹੀਂ ਹਨ। ਉਹ 5 ਭੈਣਾਂ ਹਨ। ਪਰਿਵਾਰ ਦੇ ਗੁਜ਼ਾਰੇ ਲਈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਪਰਿਵਾਰ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ। ਇਨ੍ਹਾਂ ਕੋਲ ਤਾਂ ਰਹਿਣ ਲਈ ਆਪਣਾ ਮਕਾਨ ਵੀ ਨਹੀਂ।
ਹਰੀਸ਼ ਜੋ ਕੰਮ ਕਰਦਾ ਸੀ, ਉਨ੍ਹਾਂ ਪੈਸਿਆਂ ਨਾਲ ਕੁਝ ਅਮਲ ਪਦਾਰਥ ਖਰੀਦ ਲੈੰਦਾ ਸੀ ਅਤੇ ਕੁਝ ਪੈਸੇ ਪਰਿਵਾਰ ਨੂੰ ਦੇ ਦਿੰਦਾ ਸੀ। ਹੁਣ ਤਾਂ ਇਸ ਪਰਿਵਾਰ ਲਈ ਗੁਜ਼ਾਰਾ ਕਰਨਾ ਵੀ ਸੌਖਾ ਨਹੀਂ ਰਿਹਾ। ਮਿਰਤਕ ਦੀ ਮਾਂ ਬਜ਼ੁਰਗ ਹੈ।
ਬੱਚੇ ਛੋਟੇ ਛੋਟੇ ਹਨ। ਕੋਈ ਕਮਾਉਣ ਵਾਲਾ ਨਹੀਂ ਹੈ। ਜਿੱਥੇ ਪਰਿਵਾਰ ਵੱਲੋਂ ਸਰਕਾਰ ਤੋਂ ਗੁਜ਼ਾਰੇ ਲਈ ਮਾਲੀ ਮੱਦਦ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੂਬੇ ਵਿੱਚ ਅਮਲ ਪਦਾਰਥ ਦੀ ਵਿਕਰੀ ਤੇ ਰੋਕ ਲਗਾਈ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ