ਪੰਜਾਬ ਵਿੱਚ ਕਈ ਸਾਲਾਂ ਤੋਂ ਅਮਲ ਪਦਾਰਥਾਂ ਦੀ ਵਿਕਰੀ ਦਾ ਮਾਮਲਾ ਸੁਲਝ ਨਹੀਂ ਰਿਹਾ। ਉਸ ਸਮੇਂ ਤੋਂ ਹੁਣ ਤੱਕ 2 ਵਾਰ ਸਰਕਾਰ ਵੀ ਬਦਲ ਚੁੱਕੀ ਹੈ ਪਰ ਮਸਲਾ ਹੱਲ ਨਹੀਂ ਹੋ ਰਿਹਾ। ਅਮਲ ਪਦਾਰਥ ਦੀ ਵਰਤੋਂ ਕਾਰਨ ਜਾਨਾਂ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਮਲ ਪਦਾਰਥ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਪੂਰੀ ਕੋਸ਼ਿਸ਼ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਹਲਕਾ ਲੰਬੀ ਦੇ ਪਿੰਡ ਮਿੱਡਾ ਦੇ ਬਾਹਰਵਾਰ ਸੇਮ ਨਾਲੇ ਵਿੱਚੋਂ ਪੁਲ ਦੇ ਨੇੜੇ ਤੋਂ ਇੱਕ ਨੌਜਵਾਨ ਦੀ ਮਿਰਤਕ ਦੇਹ ਬਰਾਮਦ ਹੋਈ ਹੈ। ਜਿਸ ਦੀ ਪਛਾਣ 27 ਸਾਲਾ ਸੰਦੀਪ ਸਿੰਘ ਵਜੋਂ ਹੋਈ ਹੈ। ਉਸ ਦੇ ਸਰੀਰ ਵਿੱਚ ਹੀ ਸ ਰਿੰ ਜ ਲੱਗੀ ਹੋਈ ਸੀ। ਖਿਆਲ ਕੀਤਾ ਜਾਂਦਾ ਹੈ ਕਿ ਅਮਲ ਪਦਾਰਥ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਕਰਨ ਕਰਕੇ ਉਸ ਦੀ ਜਾਨ ਗਈ ਹੈ।

ਉਹ ਇਸ ਰਾਤ ਘਰ ਨਹੀਂ ਸੀ ਗਿਆ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਮਿਰਤਕ ਸੰਦੀਪ ਸਿੰਘ ਸ਼ਾਦੀ ਸ਼ੁਦਾ ਸੀ। ਪਤਾ ਲੱਗਾ ਹੈ ਕਿ ਉਹ 4-5 ਸਾਲ ਤੋਂ ਅਮਲ ਕਰਦਾ ਸੀ। ਇੱਕ ਮਹੀਨੇ ਤੋਂ ਉਸ ਨੇ ਅਮਲ ਪਦਾਰਥ ਦੀ ਵਰਤੋਂ ਕਰਨੀ ਛੱਡ ਦਿੱਤੀ ਸੀ ਪਰ ਇੱਕ ਦਿਨ ਪਹਿਲਾਂ ਫੇਰ ਸ਼ੁਰੂ ਹੋ ਗਿਆ ਅਤੇ ਰਾਤ ਸਮੇਂ ਘਰ ਹੀ ਨਹੀਂ ਗਿਆ।

ਸਵੇਰੇ ਉਸ ਦਾ ਭਰਾ ਮਨਪ੍ਰੀਤ ਸਿੰਘ ਕੰਮ ਤੇ ਚਲਾ ਗਿਆ ਸੀ। ਸੰਦੀਪ ਦੀ ਮਿਰਤਕ ਦੇਹ ਮਿਲਣ ਤੋਂ ਬਾਅਦ ਮਨਪ੍ਰੀਤ ਨੂੰ ਫੋਨ ਕਰਕੇ ਵਾਪਸ ਘਰ ਬੁਲਾਇਆ ਗਿਆ। ਪਰਿਵਾਰ ਨੂੰ ਸ਼ਿਕਵਾ ਹੈ ਕਿ ਪਿੰਡ ਵਿੱਚ ਸ਼ਰੇਆਮ ਅਮਲ ਪਦਾਰਥ ਦੀ ਵਿਕਰੀ ਹੋ ਰਹੀ ਹੈ। ਇਸ ਨੂੰ ਠੱਲ੍ਹ ਪੈਣੀ ਚਾਹੀਦੀ ਹੈ।

ਸੰਦੀਪ ਦੀ ਮਿਰਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੇ ਹੀ ਜਾਨ ਜਾਣ ਦਾ ਕਾਰਨ ਪਤਾ ਲੱਗ ਸਕੇਗਾ। ਮਿਰਤਕ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ