ਮੋਗਾ ਵਿਖੇ ਮੋਟਰ ਸਾਈਕਲ ਸਵਾਰ ਇਕ ਵਿਅਕਤੀ ਦੀ ਟਰੱਕ ਹੇਠ ਆਉਣ ਨਾਲ ਜਾਨ ਚਲੀ ਗਈ। ਮ੍ਰਤਕ ਦੀ ਉਮਰ ਲਗਪਗ 36-37 ਸਾਲ ਦੱਸੀ ਜਾਂਦੀ ਹੈ। ਉਹ ਪਿੰਡ ਸਿੰਘਾਂ ਵਾਲਾ ਦਾ ਰਹਿਣ ਵਾਲਾ ਸੀ। ਮ੍ਰਤਕ ਐਫ.ਸੀ.ਆਈ. ਦੀ ਪੰਜਾਬ ਯੂਨੀਅਨ ਵਿਚ ਲੇਬਰ ਦਾ ਕੰਮ ਕਰਦਾ ਸੀ। ਉਹ ਚਾਰ ਬੱਚਿਆਂ ਦਾ ਪਿਤਾ ਸੀ। ਰੇਲਵੇ ਪੁਲੀਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕ ਚਾਲਕ ਸੁਖਵਿੰਦਰ ਸਿੰਘ ਨੂੰ ਮੌਕੇ ਤੇ ਹੀ ਕਾ-ਬੂ ਕਰ ਲਿਆ ਗਿਆ ਹੈ।
ਰੇਲਵੇ ਪੁਲੀਸ ਦੀ ਮਹਿਲਾ ਮੁ-ਲਾ-ਜ਼-ਮ ਨੇ ਜਾਣਕਾਰੀ ਦਿੱਤੀ ਹੈ ਕਿ ਸੁ-ਣ-ਨ ਵਿੱਚ ਆਇਆ ਹੈ ਕਿ ਮ੍ਰਤਕ ਗਲਤ ਸਾਈਡ ਬਾਈਕ ਤੇ ਆ ਰਿਹਾ ਸੀ। ਉਹ ਟਰੱਕ ਦੇ ਥੱਲੇ ਆ ਗਿਆ। ਜਿਸ ਕਰਕੇ ਉਸ ਨੇ ਥਾਂ ਤੇ ਹੀ ਦ-ਮ ਤੋ-ਡ਼ ਦਿੱਤਾ। ਸਿਟੀ ਪੁਲੀਸ ਦੇ ਐਸ.ਐਚ.ਓ ਅਤੇ ਡੀ.ਐਸ.ਪੀ. ਵੀ ਮੌਕੇ ਤੇ ਪਹੁੰਚ ਗਏ। ਮਹਿਲਾ ਮੁ-ਲਾ-ਜ਼-ਮ ਦਾ ਕਹਿਣਾ ਹੈ ਕਿ ਇਹ ਇਲਾਕਾ ਰੇਲਵੇ ਪੁਲੀਸ ਦੀ ਹੱਦ ਵਿੱਚ ਆਉਂਦਾ ਹੈ।
ਇਸ ਲਈ ਰੇਲਵੇ ਪੁਲੀਸ ਦੇ ਅਧਿਕਾਰੀ ਪਹੁੰਚ ਰਹੇ ਹਨ। ਉਹ ਹੀ ਜਾਂਚ ਕਰਨਗੇ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਦੀ ਪਛਾਣ ਸੋਨੀ ਪੁੱਤਰ ਜਗਤਾਰ ਸਿੰਘ ਪਿੰਡ ਸਿੰਘਾਂ ਵਾਲਾ ਵਜੋਂ ਹੋਈ ਹੈ। ਇੱਥੇ ਰੇਲਵੇ ਦੀ ਸਪੈਸ਼ਲ ਲੱਗੀ ਹੋਈ ਸੀ। ਸੋਨੀ ਲੇਬਰ ਦਾ ਕੰਮ ਕਰਦਾ ਸੀ। ਉਹ ਮੋਟਰ ਸਾਈਕਲ ਤੇ ਜਾ ਰਿਹਾ ਸੀ। ਟਰੱਕ ਦੇ ਸੱਜੇ ਟਾਇਰ ਥੱਲੇ ਆਉਣ ਨਾਲ ਉਸ ਦਾ ਦੇ-ਹਾਂ-ਤ ਹੋ ਗਿਆ।
ਉਨ੍ਹਾਂ ਦੇ ਦੱਸਣ ਮੁਤਾਬਿਕ ਟਰੱਕ ਨੂੰ ਸੁਖਵਿੰਦਰ ਸਿੰਘ ਬਾਬਾ ਨਾਮ ਦਾ ਵਿਅਕਤੀ ਚਲਾ ਰਿਹਾ ਸੀ। ਮੌਕੇ ਤੇ ਹੀ ਹਾਜ਼ਰ ਵਿਅਕਤੀ ਨੇ ਟਰੱਕ ਚਾਲਕ ਸੁਖਵਿੰਦਰ ਸਿੰਘ ਨੂੰ ਮੌ-ਕੇ ਤੇ ਕਾ-ਬੂ ਕਰ ਲਿਆ। ਉਸ ਨੂੰ ਥਾਣੇ ਲੈ ਗਏ। ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਰੇਲਵੇ ਪੁਲੀਸ ਦੁਆਰਾ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ