4 ਸਾਲਾ ਮਾਸੂਮ ਬੱਚੀ ਨੂੰ ਖਾ ਗਿਆ ਚੀਤਾ, ਸਾਰੇ ਪਿੰਡ ਚ ਮਚ ਗਈ ਹਾਹਾਕਾਰ

ਸ਼ੇਰ ਚੀਤੇ ਆਦਿ ਜਾਨਵਰਾਂ ਦੀ ਖੁਰਾਕ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਕੀ ਖਾਂਦੇ ਹਨ। ਜੇਕਰ ਉਨ੍ਹਾਂ ਨੂੰ ਉਨ੍ਹਾਂ ਦੀ ਖੁਰਾਕ ਨਹੀਂ ਮਿਲਦੀ ਤਾਂ ਉਹ ਇਨਸਾਨ ਨੂੰ ਵੀ ਆਪਣੀ ਖੁਰਾਕ ਬਣਾ ਲੈਂਦੇ ਹਨ। ਓਮਪੁਰਾ ਬਡਗਾਓਂ ਦੀ ਹਾਊਸਿੰਗ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਮਾਸੂਮ ਬੱਚੀ ਨੂੰ ਚੀਤੇ ਦੁਆਰਾ ਆਪਣਾ ਸ਼ਿਕਾਰ ਬਣਾ ਲਏ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਸੂਮ ਬੱਚੀ ਆਪਣੇ ਘਰ ਦੇ ਪਾਰਕ ਵਿੱਚ ਸਾਈਕਲ ਚਲਾ ਰਹੀ ਸੀ

ਅਤੇ ਖੇਡ ਰਹੀ ਸੀ। ਬੱਚੀ ਦੀ ਚੀਕ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਮੈਂਬਰ ਦੌੜੇ ਆਏ ਪਰ ਉਨ੍ਹਾਂ ਨੂੰ ਬੱਚੀ ਕਿਧਰੇ ਦਿਖਾਈ ਨਹੀਂ ਦਿੱਤੀ । ਬੱਚੀ ਨੂੰ ਲੱਭਦੇ ਹੋਏ ਉਹ ਨਰਸਰੀ ਵਿੱਚ ਜਾ ਪਹੁੰਚੇ। ਵੱਡੀ ਗਿਣਤੀ ਵਿਚ ਇਕੱਠੇ ਹੋਏ ਇਨ੍ਹਾਂ ਲੋਕਾਂ ਨੂੰ ਨਰਸਰੀ ਦੇ ਅੰਦਰ ਤੋਂ 11 ਘੰਟੇ ਬਾਅਦ ਬੱਚੀ ਦੀ ਮ੍ਰਿਤਕ ਦੇਹ ਮਿਲੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੀ ਨੂੰ ਚੀਤਾ ਚੁੱਕ ਕੇ ਲੈ ਗਿਆ ਹੋਵੇਗਾ।

ਇੱਥੇ ਨਰਸਰੀ ਹੋਣ ਕਾਰਨ ਜੰਗਲ ਬਣ ਚੁੱਕਾ ਹੈ ਅਤੇ ਸਥਾਨਕ ਲੋਕਾਂ ਨੇ ਕੁਝ ਦਿਨ ਪਹਿਲਾਂ ਇੱਥੇ ਚੀਤਾ ਦੇਖਿਆ ਵੀ ਸੀ। ਭਾਵੇਂ ਇਨ੍ਹਾਂ ਲੋਕਾਂ ਨੇ ਮਾਮਲਾ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦਾ ਖਮਿਆਜ਼ਾ ਇਸ ਪਰਿਵਾਰ ਨੂੰ ਭੁਗਤਣਾ ਪਿਆ ਹੈ। ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਜਿਸ ਨੇ ਸਮਾਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਵਿਅਕਤੀ ਦਾ ਕਹਿਣਾ ਹੈ

ਕਿ ਇੱਥੇ ਤੋਂ ਜੰਗਲ ਹਟਾਇਆ ਜਾਣਾ ਚਾਹੀਦਾ ਹੈ। ਜੇਕਰ ਜੰਗਲ ਨਹੀਂ ਹਟਾਇਆ ਜਾ ਸਕਦਾ ਤਾਂ ਉਨ੍ਹਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਇਸ ਜਗ੍ਹਾ ਨੂੰ ਛੱਡ ਕੇ ਉਹ ਹੋਰ ਕਿਸੇ ਪਾਸੇ ਰਿਹਾਇਸ਼ ਕਰ ਲੈਣ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਚੀਤੇ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਜੇਕਰ ਹੋਰ ਵੀ ਕੋਈ ਜੰਗਲੀ ਜਾਨਵਰ ਇੱਥੇ ਹੋਇਆ ਤਾਂ ਉਸ ਨੂੰ ਵੀ ਬਸਤੀ ਤੋਂ ਕਿਧਰੇ ਦੂਰ ਭੇਜ ਦਿੱਤਾ ਜਾਵੇਗਾ।

Leave a Reply

Your email address will not be published. Required fields are marked *