4 ਸਾਲ ਦਾ ਬੱਚਾ ਖਾ ਗਿਆ ਰੀਮੋਟ ਵਾਲਾ ਸੈੱਲ-ਡਾਕਟਰ ਨੇ ਜੋ ਕੀਤਾ ਦੇਖਕੇ ਉੱਡ ਗਏ ਹੋਸ਼

ਮੁਕਤਸਰ ਦੇ ਬਲਦੇਵ ਰਾਜ ਹਸਪਤਾਲ ਦੇ ਡਾਕਟਰ ਸੁਧੀਰ ਤੇ ਸੁਖਵਿੰਦਰ ਸਿੰਘ ਨਾਮਕ ਵਿਅਕਤੀ ਨੇ ਦੋ-ਸ਼ ਲਗਾਏ ਹਨ ਕਿ ਡਾਕਟਰ ਨੇ ਉਨ੍ਹਾਂ ਤੋਂ ਪੂਰੀ ਫੀਸ ਲੈ ਲਈ ਹੈ ਪਰ ਉਨ੍ਹਾਂ ਦੇ ਚਾਰ ਸਾਲ ਦੇ ਪੁੱਤਰ ਏਕਮਜੀਤ ਸਿੰਘ ਨੂੰ ਠੀਕ ਨਹੀਂ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਹੋਰ ਪੈਸੇ ਖਰਚ ਕਰਕੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਵਿੱਚ ਫਿਰੋਜ਼ਪੁਰ ਲਿਜਾਣਾ ਪਿਆ। ਉਨ੍ਹਾਂ ਨੇ ਡਾਕਟਰ ਸੁਧੀਰ ਤੇ ਉਸ ਨੂੰ ਰਾ-ਜ਼ੀ-ਨਾ-ਮੇ ਲਈ ਦਬਾਉਣ ਦਾ ਵੀ ਦੋ-ਸ਼ ਲਗਾਇਆ ਹੈ।

ਆਪ ਬੀਤੀ ਸੁਣਾਉਂਦੇ ਹੋਏ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਏਕਮਜੀਤ ਸਿੰਘ ਨੇ ਰਿਮੋਟ ਵਾਲਾ ਸੈੱਲ ਮੂੰਹ ਵਿੱਚ ਪਾ ਲਿਆ। ਜੋ ਉਸ ਦੇ ਸਰੀਰ ਅੰਦਰ ਚਲਾ ਗਿਆ। ਉਹ ਆਪਣੇ ਬੱਚੇ ਨੂੰ ਮੁਕਤਸਰ ਦੇ ਬਲਦੇਵ ਰਾਜ ਹਸਪਤਾਲ ਵਿੱਚ ਲੈ ਗਏ। ਜਿੱਥੇ ਇੰਡੋਸਕੋਪੀ ਕਰਕੇ ਆਖਿਆ ਕਿ ਉਨ੍ਹਾਂ ਨੇ ਸੈੱਲ ਕੁਝ ਕੱਢ ਦਿੱਤਾ ਹੈ ਅਤੇ ਕੁਝ ਭੋਰ ਦਿੱਤਾ ਹੈ, ਜੋ ਬਾਹਰ ਨਿਕਲ ਜਾਵੇਗਾ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦੇ ਪੇਟ ਵਿੱਚ ਦ-ਰ-ਦ ਵਧ ਗਿਆ।

ਉਨ੍ਹਾਂ ਨੇ ਐਕਸ-ਰੇ ਕਰਵਾਇਆ ਤਾਂ ਪਤਾ ਲੱਗਾ ਸੈੱਲ ਸਰੀਰ ਦੇ ਅੰਦਰ ਹੀ ਹੈ। ਉਹ ਆਪਣੇ ਬੱਚੇ ਨੂੰ ਫਿਰੋਜ਼ਪੁਰ ਲੈ ਗਏ। ਜਿੱਥੇ ਡਾਕਟਰਾਂ ਨੇ ਸੈੱਲ ਬਾਹਰ ਕੱਢ ਦਿੱਤਾ। ਉਨ੍ਹਾਂ ਨੂੰ ਸ਼ਿ-ਕ-ਵਾ ਹੈ ਕਿ ਮੁਕਤਸਰ ਸਾਹਿਬ ਵਾਲਿਆਂ ਨੇ ਪੈਸੇ ਵੀ ਲੈ ਲਏ ਅਤੇ ਸੈੱਲ ਵੀ ਨਹੀਂ ਕੱਢਿਆ। ਜਿਹੜਾ ਵਿਅਕਤੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਸੀ। ਡਾਕਟਰਾਂ ਨੇ ਉਸ ਨੂੰ 1000 ਰੁਪਏ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੂੰ ਵੀ ਫੈਸਲਾ ਕਰਨ ਲਈ ਕਹਿ ਰਹੇ ਹਨ।

ਹਸਪਤਾਲ ਨਾਲ ਸਬੰਧਿਤ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਪਹਿਲੀ ਵਾਰੀ ਇੰਡੋਸਕੋਪੀ ਨਾਲ ਸੈੱਲ ਨਹੀਂ ਨਿਕਲਿਆ। ਉਨ੍ਹਾਂ ਨੇ ਬੱਚੇ ਨੂੰ 2-3 ਦਿਨ ਤੱਕ ਦੁਬਾਰਾ ਲਿਆਉਣ ਲਈ ਕਿਹਾ ਸੀ ਪਰ ਪਰਿਵਾਰ ਨੇ ਹੋਰ ਹਸਪਤਾਲ ਤੋਂ ਸੈੱਲ ਕਢਵਾ ਲਿਆ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਜੋ ਕੰਮ ਕਰਦੇ ਹਨ। ਆਪਣੇ ਗਾਹਕ ਦੀ ਸਲਾਹ ਨਾਲ ਹੀ ਕਰਦੇ ਹਨ। ਉਨ੍ਹਾਂ ਦੀ ਬੱਚੇ ਦੇ ਪਰਿਵਾਰ ਨਾਲ ਗੱਲ ਹੋਈ ਪਰਿਵਾਰ ਸੰ-ਤੁ-ਸ਼-ਟ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *