ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡੇ ਜਹਾਜ਼ ਦੇ ਲਾ-ਪ-ਤਾ ਹੋਣ ਦੀ ਗੁੱ-ਥੀ ਸੁ-ਲ-ਝ ਗਈ ਹੈ। ਪਤਾ ਲੱਗਾ ਹੈ ਕਿ ਇਹ ਜਹਾਜ਼ ਸਮੁੰਦਰ ਵਿੱਚ ਡਿੱਗਾ ਸੀ। ਸਮੁੰਦਰੀ ਕੰਡਿਆਂ ਦੀ ਰਾ-ਖੀ ਕਰਨ ਵਾਲੇ ਇਕ ਜਹਾਜ਼ ਦੇ ਕੈਪਟਨ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਪੱਛਮੀ ਸੂਬੇ ਕਾਲੀ-ਮੈਟਨ ਦੀ ਰਾਜਧਾਨੀ ਲਈ ਇਹ ਜਹਾਜ਼ ਰਵਾਨਾ ਹੋਇਆ ਸੀ।
ਉਡਾਣ ਭਰਨ ਤੋਂ ਚਾਰ ਮਿੰਟ ਬਾਅਦ ਹੀ ਸ੍ਰੀ-ਵਿਜੇ-ਏਅਰ ਦੇ ਇਸ ਜਹਾਜ਼ ਦਾ ਏਅਰ ਟਰੈਫਿਕ ਕੰਟਰੋਲ ਰੂਮ ਨਾਲੋਂ ਸੰਪਰਕ ਟੁੱ-ਟ ਗਿਆ ਸੀ। ਇਹ 737-500 ਬੋਇੰਗ ਹਵਾਈ ਜਹਾਜ਼ 27 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਜਿਸ ਸੂਬੇ ਲਈ ਇਹ ਜਹਾਜ਼ ਰਵਾਨਾ ਹੋਇਆ ਸੀ। ਉੱਥੇ ਬਾਕਸਾਈਟ ਲਈ ਖੁਦਾਈ ਚੱਲ ਰਹੀ ਹੈ। ਜਹਾਜ਼ ਦੇ ਲਾ-ਪ-ਤਾ ਹੋਣ ਤੋਂ ਬਾਅਦ ਵੱਖ ਵੱਖ ਅੰਦਾਜ਼ੇ ਲਾਏ ਜਾ ਰਹੇ ਸਨ ਅਤੇ ਜ਼ੋਰ-ਸ਼ੋਰ ਨਾਲ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਲਾ-ਪ-ਤਾ ਹੋਣ ਸਮੇਂ ਉਪਰੋਕਤ ਜਹਾਜ਼ ਲਗਪਗ 10000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ ਅਤੇ ਲਗਪਗ ਡੇਢ ਘੰਟੇ ਵਿੱਚ ਇਸ ਜਹਾਜ਼ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਲਾ-ਪ-ਤਾ ਹੋ ਗਿਆ ਸੀ। ਹੁਣ ਸਮੁੰਦਰੀ ਕੰ-ਢਿ-ਆਂ ਦੀ ਰਾ-ਖੀ ਕਰਨ ਵਾਲੇ ਇਕ ਜਹਾਜ਼ ਦੇ ਕੈਪਟਨ ਨੇ ਸਥਾਨਕ ਟੀ.ਵੀ. ਚੈਨਲਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਸਮੁੰਦਰ ਵਿੱਚ ਜਹਾਜ਼ ਦਾ ਮਲਬਾ ਅਤੇ ਵਿਅਕਤੀਆਂ ਦੀਆਂ ਮ੍ਰਤਕ ਦੇਹਾਂ ਦੇਖੀਆਂ ਹਨ। ਜਿਸ ਤੋਂ ਸ-ਪ-ਸ਼-ਟ ਹੋ ਗਿਆ ਹੈ ਕਿ ਜਹਾਜ਼ ਸਮੁੰਦਰ ਵਿੱਚ ਡਿੱਗਿਆ ਹੈ।