toyota ਨੇ ਲਾਂਚ ਕੀਤੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ, ਜਾਣੋ ਕੀਮਤ ਤੇ ਖੂਬੀਆਂ

ਅੱਜਕੱਲ੍ਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਜਿਸ ਕਰਕੇ ਲੋਕ ਇਲੈਕਟ੍ਰਿਕ ਗੱਡੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਦੇ ਨਾਲ ਹੀ ਸੜਕਾਂ ਤੇ ਆਵਾਜਾਈ ਕਾਫੀ ਵਧ ਗਈ ਹੈ। ਜਿਸ ਕਰਕੇ ਅਕਸਰ ਹੀ ਸੜਕਾਂ ਤੇ ਜਾਮ ਲੱਗੇ ਨਜ਼ਰ ਆਉਂਦੇ ਹਨ। ਅਜਿਹੇ ਵਿਚ ਛੋਟੀ ਗੱਡੀ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਗਾਹਕ ਦੀ ਜ਼ਰੂਰਤ ਨੂੰ ਸਮਝਦੇ ਹੋਏ ਜਾਪਾਨ ਦੀ ਕਾਰ ਕੰਪਨੀ ਟੋਯੋਟਾ ਮੋਟਰ ਕਾਰਪੋਰੇਸ਼ਨ ਨੇ ਛੋਟੀ ਇਲੈਕਟ੍ਰਿਕ ਕਾਰ c+pod ਲਾਂਚ ਕੀਤੀ ਹੈ।

ਇਸ ਕਾਰ ਦਾ ਸਾਈਜ਼ ਕਾਫੀ ਛੋਟਾ ਹੋਣ ਕਰਕੇ ਭੀੜ ਭਾੜ ਵਾਲੇ ਇਲਾਕੇ ਵਿੱਚੋਂ ਲੰਘਣਾ ਸੌਖਾ ਰਹੇਗਾ। ਇਸ ਕਾਰ ਦਾ ਵਜ਼ਨ ਸਿਰਫ਼ 690 ਕਿੱਲੋਗ੍ਰਾਮ ਹੈ। ਇਸ ਵਿੱਚ 2 ਬੰਦਿਆਂ ਦੇ ਬੈਠਣ ਲਈ ਸੀਟ ਹੈ। ਇਹ ਕਾਰ 2 ਵੇਰੀਐਂਟਸ ਵਿਚ ਲਾਂਚ ਕੀਤੀ ਗਈ ਹੈ। ਜਿਨ੍ਹਾਂ ਵਿੱਚ ਐਕਸਟਰੀਮ ਅਤੇ ਜੀ ਟ੍ਰੀਮ ਹਨ। ਭਾਰਤੀ ਕਰੰਸੀ ਮੁਤਾਬਿਕ ਐਕਸ ਵੇਰੀਐਂਟ ਦੀ ਕੀਮਤ 11.75 ਲੱਖ ਰੁਪਏ ਰੱਖੀ ਗਈ ਹੈ। ਜਦ ਕਿ ਜੀ ਵੇਰੀਐਂਟ ਦੀ ਕੀਮਤ 12.15 ਲੱਖਾਂ ਰੁਪਏ ਰੱਖੀ ਗਈ ਹੈ।

ਫੁੱਲ ਚਾਰਜ ਹੋਣ ਤੇ ਇਹ ਕਾਰ 150 ਕਿਲੋਮੀਟਰ ਦਾ ਸਫਰ ਤਹਿ ਕਰਨ ਦੇ ਸਮਰੱਥ ਹੈ। 200 ਵੀ/6ਏ ਪਾਵਰ ਦੀ ਸਪਲਾਈ ਨਾਲ ਇਹ 5 ਘੰਟਿਆਂ ਵਿੱਚ ਚਾਰਜ ਹੋ ਜਾਂਦੀ ਹੈ। ਕਾਰ ਦੇ ਫਲੋਰ ਹੇਠ 9.06 ਕੇ ਡਬਲਿਊ ਐਚ ਦੀ ਲੀਥੀਅਮ ਆਇਨ ਬੈਟਰੀ ਲਗਾਈ ਗਈ ਹੈ। ਘੱਟ ਦੂਰੀ ਦਾ ਸਫਰ ਕਰਨ ਲਈ ਇਹ ਗੱਡੀ ਢੁੱਕਵੀਂ ਗੱਡੀ ਕਹੀ ਜਾ ਸਕਦੀ ਹੈ।

Leave a Reply

Your email address will not be published. Required fields are marked *